DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐਡਵੋਕੇਟ ਢੀਂਡਸਾ ਸੰਗਰੂਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ

ਗੁਰਦੀਪ ਸਿੰਘ ਲਾਲੀ ਸੰਗਰੂਰ, 15 ਦਸੰਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿੱਚ ਐਡਵੋਕੇਟ ਸੁਖਜਿੰਦਰ ਸਿੰਘ ਢੀਂਡਸਾ ਨੇ ਪ੍ਰਧਾਨ ਦੀ ਚੋਣ ਜਿੱਤ ਲਈ ਹੈ। ਐਡਵੋਕੇਟ ਢੀਂਡਸਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਗਗਨਦੀਪ ਸਿੰਘ ਸਿਬੀਆ ਨੂੰ 270 ਵੋਟਾਂ ਦੇ ਫਰਕ...
  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਐਡਵੋਕੇਟ ਸੁਖਜਿੰਦਰ ਸਿੰਘ ਢੀਂਡਸਾ ਆਪਣੇ ਸਮਰਥਕਾਂ ਨਾਲ।
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 15 ਦਸੰਬਰ

Advertisement

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅੱਜ ਹੋਈ ਚੋਣ ਵਿੱਚ ਐਡਵੋਕੇਟ ਸੁਖਜਿੰਦਰ ਸਿੰਘ ਢੀਂਡਸਾ ਨੇ ਪ੍ਰਧਾਨ ਦੀ ਚੋਣ ਜਿੱਤ ਲਈ ਹੈ। ਐਡਵੋਕੇਟ ਢੀਂਡਸਾ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਗਗਨਦੀਪ ਸਿੰਘ ਸਿਬੀਆ ਨੂੰ 270 ਵੋਟਾਂ ਦੇ ਫਰਕ ਨਾਲ ਹਰਾਇਆ। ਪ੍ਰਧਾਨ ਦੇ ਅਹੁਦੇ ਤੋਂ ਇਲਾਵਾ ਐਡਵੋਕੇਟ ਕੁਲਵਿੰਦਰ ਸਿੰਘ ਤੂਰ ਮੀਤ ਪ੍ਰਧਾਨ, ਐਡਵੋਕੇਟ ਸਿਮਰਨਦੀਪ ਸਿੰਘ ਸਕੱਤਰ, ਐਡਵੋਕੇਟ ਨਵਦੀਪ ਸਿੰਘ ਜੁਆਇੰਟ ਸਕੱਤਰ ਅਤੇ ਐਡਵੋਕੇਟ ਵਕੀਲ ਸਿੰਘ ਖਜ਼ਾਨਚੀ ਚੁਣੇ ਗਏ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਕਮੇਟੀ ਵਲੋਂ ਐਲਾਨੇ ਨਤੀਜੇ ਅਨੁਸਾਰ ਚੋਣ ਲਈ ਕੁੱਲ 1155 ਵੋਟਾਂ ਪੋਲ ਹੋਈਆਂ। ਪ੍ਰਧਾਨਗੀ ਦੇ ਅਹੁਦੇ ਲਈ ਸੁਖਜਿੰਦਰ ਸਿੰਘ ਢੀਂਡਸਾ ਨੂੰ 641 ਵੋਟਾਂ ਜਦੋਂ ਕਿ ਐਡਵੋਕੇਟ ਗਗਨਦੀਪ ਸਿੰਘ ਸਿਬੀਆ ਨੂੰ 371 ਵੋਟਾਂ ਪ੍ਰਾਪਤ ਹੋਈਆਂ। ਮੀਤ ਪ੍ਰਧਾਨ ਦੇ ਅਹੁਦੇ ਲਈ ਕੁਲਵਿੰਦਰ ਸਿੰਘ ਤੂਰ ਨੂੰ 584 ਵੋਟਾਂ ਅਤੇ ਹਿਤੇਸ਼ ਜਿੰਦਲ ਨੂੰ 403 ਵੋਟਾਂ ਮਿਲੀਆਂ। ਸਕੱਤਰ ਦੇ ਅਹੁਦੇ ਲਈ ਸਿਮਰਨਦੀਪ ਸਿੰਘ ਨੂੰ 559 ਵੋਟਾਂ ਅਤੇ ਪਰਮਜੀਤ ਸਿੰਘ ਮਾਨ ਨੂੰ 443 ਵੋਟਾਂ ਮਿਲੀਆਂ। ਜੁਆਇੰਟ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਨਵਦੀਪ ਸਿੰਘ ਨੂੰ 588 ਵੋਟਾਂ ਅਤੇ ਅੰਕੁਸ਼ ਨੂੰ 418 ਵੋਟਾਂ ਮਿਲੀਆਂ। ਇਸਤੋਂ ਇਲਾਵਾ ਖਜ਼ਾਨਚੀ ਦੇ ਅਹੁਦੇ ਲਈ ਐਡਵੋਕੇਟ ਵਕੀਲ ਸਿੰਘ ਨੂੰ 615 ਵੋਟਾਂ ਅਤੇ ਨਰਿੰਦਰ ਕੌਰ ਨੂੰ 388 ਵੋਟਾਂ ਮਿਲੀਆਂ ਹਨ।

ਕੇਐੱਸ ਚਹਿਲ ਬਾਰ ਐਸੋਸੀਏਸ਼ਨ ਧੂਰੀ ਦੇ ਨਵੇਂ ਪ੍ਰਧਾਨ ਚੁਣੇ

ਬਾਰ ਐਸੋਸੀਏਸ਼ਨ ਧੂਰੀ ਦੇ ਨਵੇਂ ਚੁਣੇ ਗਏ ਅਹੁਦੇਦਾਰ।

ਧੂਰੀ (ਪਵਨ ਕੁਮਾਰ ਵਰਮਾ): ਬਾਰ ਐਸੋਸੀਏਸ਼ਨ ਧੂਰੀ ਦੀ ਅੱਜ ਹੋਈ ਚੋਣ ’ਚ ਐਡਵੋਕੇਟ ਕੇ.ਐੱਸ. ਚਹਿਲ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਇਸ ਸਬੰਧੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਰਿਟਰਨਿੰਗ ਅਫਸਰ ਐਡਵੋਕੇਟ ਰਾਜੀਵ ਸਿੰਗਲਾ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਨਿੱਤਰੇ ਐਡਵੋਕੇਟ ਕੇ.ਐੱਸ. ਚਹਿਲ ਨੂੰ 47 ਅਤੇ ਐਡਵੋਕੇਟ ਪ੍ਰਵੀਨ ਮਿੱਤਲ ਨੂੰ 25 ਵੋਟਾਂ ਪਈਆਂ ਹਨ। ਇਸ ਦੇ ਚੱਲਦਿਆਂ ਕੇ.ਐੱਸ. ਚਹਿਲ ਨੇ 22 ਵੋਟਾਂ ਦੇ ਫਰਕ ਨਾਲ ਪ੍ਰਧਾਨ ਦੀ ਚੋਣ ’ਚ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਮੀਤ ਪ੍ਰਧਾਨ ਲਈ ਐਡਵੋਕੇਟ ਰਮਨਜੋਤ ਸਿੰਘ ਬਿੰਦਰਾ, ਸਕੱਤਰ ਲਈ ਐਡਵੋਕੇਟ ਸੰਦੀਪ ਥਾਪਰ, ਜੁਆਇੰਟ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਸਰਫਰਾਜ਼ ਅਲੀ ਅਤੇ ਕੈਸ਼ੀਅਰ ਦੇ ਅਹੁਦੇ ’ਤੇ ਐਡਵੋਕੇਟ ਚੰਦਨ ਜਿੰਦਲ ਬਿਨਾ ਮੁਕਾਬਲੇ ਦੇ ਜੇਤੂ ਕਰਾਰ ਦਿੱਤੇ ਗਏ ਹਨ।

ਐਡਵੋਕੇਟ ਵਸ਼ਿਸ਼ਟ ਬਾਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਬਣੇ

ਬਾਰ ਐਸੋਸੀਏਸ਼ਨ ਸੁਨਾਮ ਦੇ ਨਵ-ਨਿਯੁਕਤ ਅਹੁਦੇਦਾਰ। ਫੋਟੋ:ਬਨਭੌਰੀ

ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਬਾਰ ਐਸੋਸੀਏਸ਼ਨ ਸੁਨਾਮ ਦੀ ਅੱਜ ਹੋਈ ਚੋਣ ਵਿੱਚ ਐਡਵੋਕੇਟ ਕਰਨਵੀਰ ਵਸ਼ਿਸ਼ਟ ਪ੍ਰਧਾਨ ਚੁਣੇ ਗਏ ਜਿਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਐਡਵੋਕੇਟ ਹਰਦੀਪ ਸਿੰਘ ਭਰੂਰ ਨੂੰ 46 ਵੋਟਾਂ ਦੇ ਫਰਕ ਨਾਲ ਹਰਾ ਕੇ ਇਹ ਜਿੱਤ ਪ੍ਰਾਪਤ ਕੀਤੀ। ਰਿਟਰਨਿੰਗ ਅਫਸਰ ਐਡਵੋਕੇਟ ਰਿਸ਼ੀ ਭਗਰੀਆ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਐਡਵੋਕੇਟ ਸੰਦੀਪ ਬਾਂਸਲ ਦੀ ਦੇਖ-ਰੇਖ ’ਚ ਹੋਈ ਚੋਣ ਵਿੱਚ ਕੁੱਲ 116 ਵੋਟਾਂ ਵਿੱਚੋਂ 114 ਵੋਟਾਂ ਪੋਲ ਹੋਈਆਂ । ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲੜ ਰਹੇ ਐਡਵੋਕੇਟ ਕਰਨਵੀਰ ਵਸਿਸ਼ਟ ਨੂੰ 80 ਜਦੋਂ ਕਿ ਉਮੀਦਵਾਰ ਐਡਵੋਕੇਟ ਹਰਦੀਪ ਸਿੰਘ ਭਰੂਰ ਨੇ 34 ਵੋਟ ਹਾਸਲ ਕੀਤੇ। ਖਜ਼ਾਨਚੀ ਲਈ ਚੋਣ ਲੜ ਰਹੇ ਉਮੀਦਵਾਰ ਐਡਵੋਕੇਟ ਵਰੁਣ ਬਾਂਸਲ ਨੇ 69 ਵੋਟਾਂ, ਜਦੋਂ ਕਿ ਉਨਾਂ ਖਿਲਾਫ ਚੋਣ ਲੜ ਰਹੇ ਐਡਵੋਕੇਟ ਸੋਨੂ ਬਾਂਸਲ ਨੂੰ 45 ਵੋਟ ਮਿਲੇ। ਐਸੋਸੀਏਸ਼ਨ ਦੇ ਮੀਤ ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਲਈ ਕ੍ਰਮਵਾਰ ਐਡਵੋਕੇਟ ਅਮਰਿੰਦਰ ਸਿੰਘ ਸਿੱਧੂ, ਐਡਵੋਕੇਟ ਸੁਖਵਿੰਦਰ ਸਿੰਘ ਜੰਮੂ ਅਤੇ ਐਡਵੋਕੇਟ ਕਾਜਲ ਰਾਣੀ ਬਿਨਾਂ ਮੁਕਾਬਲੇ ਚੁਣੇ ਗਏ।

Advertisement
×