ਚੀਫ ਜਸਟਿਸ ਵੱਲ ਜੁੱਤੀ ਸੁੱਟਣ ਵਾਲੇ ਖ਼ਿਲਾਫ਼ ਕਾਰਵਾਈ ਮੰਗੀ
ਬਸਪਾ ਨੇ ਚੀਫ਼ ਜਸਟਿਸ ਵੱਲ ਜੁੱਤੀ ਸੁੱਟਣ ਵਾਲੇ ਵਕੀਲ ਖ਼ਿਲਾਫ਼ ਕਾਰਵਾਈ ਅਤੇ ਐੱਸ ਸੀ ਤੇ ਐੱਸ ਟੀ ਐਕਟ ਅਤੇ ਦੇਸ਼ ਧ੍ਰੋਹ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਹੈ ਕਿ...
Advertisement
ਬਸਪਾ ਨੇ ਚੀਫ਼ ਜਸਟਿਸ ਵੱਲ ਜੁੱਤੀ ਸੁੱਟਣ ਵਾਲੇ ਵਕੀਲ ਖ਼ਿਲਾਫ਼ ਕਾਰਵਾਈ ਅਤੇ ਐੱਸ ਸੀ ਤੇ ਐੱਸ ਟੀ ਐਕਟ ਅਤੇ ਦੇਸ਼ ਧ੍ਰੋਹ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ. ਆਰ. ਗਵਈ ਨੂੰ ਅਪਮਾਨਿਤ ਕਰਨ ਲਈ ਵਕੀਲ ਨੇ ਪਿਛਲੇ ਦਿਨੀਂ ਅਦਾਲਤ ਦੇ ਅਹਾਤੇ ਵਿੱਚ ਚੀਫ਼ ਜਸਟਿਸ ਆਫ ਇੰਡੀਆ ’ਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ। ਇਹ ਉਸ ਥਾਂ ਕੀਤਾ ਗਿਆ ਜਿੱਥੋਂ ਸਾਰੇ ਦੇਸ਼ ਵਾਸੀਆਂ ਨੂੰ ਇਨਸਾਫ ਦੀ ਆਸ ਹੁੰਦੀ ਹੈ। ਘਟਨਾ ਨਾਲ ਭਾਰਤ ਵਾਸੀਆਂ ਦੇ ਮਨਾਂ ਨੂੰ ਬਹੁਤ ਠੇਸ ਪੁੱਜੀ ਹੈ ।
Advertisement
Advertisement
×