ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਮੁਲਜ਼ਮ ਹਵਾਲਾਤ ’ਚੋਂ ਫ਼ਰਾਰ
ਪੱਤਰ ਪ੍ਰੇਰਕ ਮਾਲੇਰਕੋਟਲਾ, 15 ਅਪਰੈਲ ਪਿੰਡ ਹਿੰਮਤਾਣਾ ਦੇ ਇਕ ਘਰ ’ਚੋਂ ਹੋਈ ਚੋਰੀ ਦੇ ਦੋਸ਼ ਹੇਠ ਦਰਜ ਮਾਮਲੇ ਵਿੱਚ ਪੁਲੀਸ ਗ੍ਰਿਫਤਾਰ ਮੁਲਜ਼ਮ ਨੂੰ ਪੁਲੀਸ ਚੌਕੀ ਹਿੰਮਤਾਣਾ ਦੀ ਹਵਾਲਾਤ ’ਚੋਂ ਫ਼ਰਾਰ ਹੋ ਗਿਆ। ਪੁਲੀਸ ਨੇ ਫ਼ਰਾਰ ਹੋਏ ਨੌਜਵਾਨ ਅਮਨਪ੍ਰੀਤ ਸਿੰਘ ਉਰਫ...
Advertisement
ਪੱਤਰ ਪ੍ਰੇਰਕ
ਮਾਲੇਰਕੋਟਲਾ, 15 ਅਪਰੈਲ
Advertisement
ਪਿੰਡ ਹਿੰਮਤਾਣਾ ਦੇ ਇਕ ਘਰ ’ਚੋਂ ਹੋਈ ਚੋਰੀ ਦੇ ਦੋਸ਼ ਹੇਠ ਦਰਜ ਮਾਮਲੇ ਵਿੱਚ ਪੁਲੀਸ ਗ੍ਰਿਫਤਾਰ ਮੁਲਜ਼ਮ ਨੂੰ ਪੁਲੀਸ ਚੌਕੀ ਹਿੰਮਤਾਣਾ ਦੀ ਹਵਾਲਾਤ ’ਚੋਂ ਫ਼ਰਾਰ ਹੋ ਗਿਆ। ਪੁਲੀਸ ਨੇ ਫ਼ਰਾਰ ਹੋਏ ਨੌਜਵਾਨ ਅਮਨਪ੍ਰੀਤ ਸਿੰਘ ਉਰਫ ਮੰਮਨਾ ਵਾਸੀ ਹਿੰਮਤਾਣਾ ਖਿਲਾਫ਼ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਚੌਕੀ ਇੰੰਚਾਰਜ ਸੁਰਜੀਤ ਸਿੰਘ ਮੁਤਾਬਕ ਅਮਨਪ੍ਰੀਤ ਸਿੰਘ ਥਾਣਾ ਅਮਰਗੜ੍ਹ ਵਿੱਚ ਨੂੰ ਚੋਰੀ ਦੇ ਮਾਮਲੇ ’ਚ ਕੱਲ੍ਹ 14 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਚੌਕੀ ਵਿਚ ਅਚਾਨਕ ਬਿਜਲੀ ਦਾ ਕੱਟ ਲੱਗਣ ਕਰਕੇ ਪੁਲੀਸ ਮੁਲਾਜ਼ਮ ਜਿਉਂ ਹੀ ਅਮਨਪ੍ਰੀਤ ਸਿੰਘ ਉਰਫ ਮੰਮਨਾ ਨੂੰ ਹਵਾਲਾਤ ’ਚ ਬੰਦ ਕਰਨ ਲਈ ਹੈੱਡ ਕਾਂਸਟੇਬਲ ਹਰਦੀਪ ਸਿੰਘ ਨੇ ਆਪਣੀ ਬੈਲਟ ’ਚੋਂ ਹੱਥਕੜੀ ਦਾ ਕੁੰਡਾ ਕੱਢਿਆ ਤਾਂ ਮੁਲਜ਼ਮ ਮੰਮਨਾ ਹਰਦੀਪ ਸਿੰਘ ਨੂੰ ਧੱਕਾ ਮਾਰ ਕੇ ਹਨੇਰੇ ਦਾ ਫਾਇਦਾ ਉਠਾਉਂਦਾ ਹੱਥਕੜੀ ਸਣੇ ਚੌਕੀ ’ਚੋਂ ਫ਼ਰਾਰ ਹੋ ਗਿਆ।
Advertisement
×