‘ਆਪ’ ਵੱਲੋਂ ਹਲਕਾ ਧੂਰੀ ਦੇ 14 ਬਲਾਕ ਪ੍ਰਧਾਨ ਨਿਯੁਕਤ
ਆਮ ਆਦਮੀ ਪਾਰਟੀ ਹਲਕਾ ਧੂਰੀ ਵੱਲੋਂ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਹਲਕਾ ਧੂਰੀ ਦੇ 14 ਬਲਾਕ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਸੂਚੀ ਵਿੱਚ ਭਾਵੇਂ ਬਹੁ-ਗਿਣਤੀ ਬਲਾਕ ਪ੍ਰਧਾਨ ਪਹਿਲਾਂ ਵਾਲੇ ਹੀ ਹਨ ਪਰ ਇਸ ਵਿੱਚ ਕੁੱਝ...
ਆਮ ਆਦਮੀ ਪਾਰਟੀ ਹਲਕਾ ਧੂਰੀ ਵੱਲੋਂ ਪਾਰਟੀ ਦੇ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਹਲਕਾ ਧੂਰੀ ਦੇ 14 ਬਲਾਕ ਪ੍ਰਧਾਨਾਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਸੂਚੀ ਵਿੱਚ ਭਾਵੇਂ ਬਹੁ-ਗਿਣਤੀ ਬਲਾਕ ਪ੍ਰਧਾਨ ਪਹਿਲਾਂ ਵਾਲੇ ਹੀ ਹਨ ਪਰ ਇਸ ਵਿੱਚ ਕੁੱਝ ਨਵੇਂ ਚਿਹਰੇ ਲਏ ਗਏ ਹਨ ਅਤੇ ਕੁੱਝ ਪੁਰਾਣੇ ਹਟਾਏ ਵੀ ਗਏ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੇ ਦਸਤਖਤਾਂ ਹੇਠ ਜਾਰੀ ਸੂਚੀ ਅਨੁਸਾਰ ਸੁਰਜੀਤ ਸਿੰਘ ਰਾਜੋਮਾਜਰਾ, ਜਸਵਿੰਦਰ ਸਿੰਘ ਘਨੌਰ, ਨਰੇਸ਼ ਸਿੰਗਲਾ, ਗਗਨ ਜਵੰਧਾ ਭਸੌੜ, ਅਜਾਇਬ ਸਿੰਘ ਹੈਪੀ, ਗੁਰਚਰਨ ਸਿੰਘ, ਜਗਜੀਤ ਸਿੰਘ, ਮਿਲਖ ਰਾਜ, ਸੁਖਦੇਵ ਸਿੰਘ, ਸੁਖਪਾਲ ਸਿੰਘ, ਸੁਖਵੰਤ ਸਿੰਘ ਸੂਬੇਦਾਰ, ਤੀਰਥ ਸਿੰਘ ਅਤੇ ਵੀਰ ਭਾਨ ਨੂੰ ਨਵੇਂ ਬਲਾਕ ਪ੍ਰਧਾਨ ਲਗਾਇਆ ਗਿਆ ਹੈ। ਪਾਰਟੀ ਵੱਲੋਂ ਹਲਕੇ ਵਿੱਚ ਲਗਾਏ ਇਨ੍ਹਾਂ ਬਲਾਕ ਪ੍ਰਧਾਨਾਂ ਨੂੰ ਪੰਜ-ਪੰਜ, ਸੱਤ-ਸੱਤ ਪਿੰਡਾਂ ਦੀ ਪੂਰੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ।
ਮੁੱਖ ਮੰਤਰੀ ਦਫ਼ਤਰ ਦੇ ਇੰਚਾਰਜ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਨਵ-ਨਿਯੁਕਤ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਦੌਰਾਨ ਬਲਾਕ ਪ੍ਰਧਾਨਾਂ ਨੂੰ ਅਹਿਮੀਅਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕੇ ਦੇ ਸਮੂਹ ਬਲਾਕ ਪ੍ਰਧਾਨਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਹਲਕੇ ਬਾਰੇ ਜ਼ਮੀਨੀ ਰਿਪੋਰਟ ਪ੍ਰਾਪਤ ਕੀਤੀ ਸੀ।