ਲਾਰਡ ਮਹਾਵੀਰਾ ਕਾਲਜ ਆਫ਼ ਐਜੂਕੇਸ਼ਨ, ਹਮੀਰਗੜ੍ਹ ਵਿੱਚ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕਰਵਾਈ ਗਈ। ਪਹਿਲੇ ਦਿਨ ਪ੍ਰਿੰਸੀਪਲ ਡਾ. ਪਰਮਜੀਤ ਕੌਰ ਮਾਂਗਟ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਡਾ. ਜਸਬੀਰ ਕੌਰ ਚਾਹਲ ਦੇ ਮੁੱਖ ਭਾਸ਼ਣ ਨੇ ਸਮਾਜਿਕ ਤਬਦੀਲੀ ਵਿੱਚ ਅਧਿਆਪਕਾਂ ਦੀ ਭੂਮਿਕਾ ਅਤੇ ਨਵੀਂ ਸਿੱਖਿਆ ਨੀਤੀ ਦੇ ਆਲੋਚਨਾਤਮਕ ਵਿਸ਼ਲੇਸ਼ਣ ਨੂੰ ਉਜਾਗਰ ਕੀਤਾ ਗਿਆ। ਡਾ. ਸ਼ਮਸ਼ੇਰ ਸਿੰਘ ਢਿੱਲੋਂ ਨੇ ਆਈ ਸੀ ਟੀ ਅਤੇ ਏ ਆਈ-ਆਧਾਰਤ ਸਿੱਖਿਆ ਸ਼ਾਸਤਰਾਂ ਬਾਰੇ ਦੱਸਿਆ, ਜਦੋਂ ਕਿ ਪ੍ਰੋ. ਨਿਵੇਦਿਤਾ ਹੁੱਡਾ ਨੇ ਨਵੀਂ ਸਿੱਖਿਆ ਨੀਤੀ 2020 ਨਾਲ ਜੁੜੇ ਆਧੁਨਿਕ ਸਿੱਖਿਆ ਦ੍ਰਿਸ਼ਟੀਕੋਣਾਂ ’ਤੇ ਚਰਚਾ ਕੀਤੀ। ਦੁਪਹਿਰ ਦੇ ਖਾਣੇ ਤੋਂ ਬਾਅਦ ਇੰਡੋਨੇਸ਼ੀਆ ਤੋਂ ਪ੍ਰੋ. ਰੌਬੀ ਅਤੇ ਕੈਨੇਡਾ ਤੋਂ ਡਾ. ਦੀਪਤੀ ਨੇ ਅਧਿਆਪਕ ਸਿੱਖਿਆ ਅਤੇ ਨਵੀਨਤਾਕਾਰੀ ਸਿੱਖਿਆ ਸ਼ਾਸਤਰ ’ਤੇ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਸਾਂਝੇ ਕੀਤੇ।
ਦਿਨ ਦਾ ਸਮਾਪਨ ਧੰਨਵਾਦ ਮਤੇ ਨਾਲ ਹੋਇਆ। ਕਾਨਫਰੰਸ ਵਿੱਚ ਗੁਆਂਢੀ ਕਾਲਜਾਂ ਦੇ ਪ੍ਰਿੰਸੀਪਲ, ਵੱਖ-ਵੱਖ ਯੂਨੀਵਰਸਿਟੀਆਂ ਦੇ ਖੋਜ ਵਿਦਵਾਨ, ਬੀ ਐੱਡ, ਡੀ ਐੱਲ ਐੱਡ ਤੇ ਐੱਮ ਏ ਦੇ ਵਿਦਿਆਰਥੀ ਅਤੇ ਨੇੜਲੇ ਕਾਲਜ ਦੇ ਫੈਕਲਟੀ ਮੈਂਬਰ ਸ਼ਾਮਲ ਸਨ।

