ਤੇਜ਼ ਰਫ਼ਤਾਰ ਵਾਹਨ ਨੇ ਪੈਟਰੋਲ ਪੰਪ ਦਾ ਸ਼ੈੱਡ ਤੋੜਿਆ
ਪੱਤਰ ਪ੍ਰੇਰਕ ਲਹਿਰਾਗਾਗਾ, 9 ਮਾਰਚ ਇੱਥੇ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਪਿੰਡ ਖੋਖਰ ਕੋਲ ਭਾਰਤ ਪੈਟਰੋਲੀਅਮ ਪੰਪ ਦੇ ਸ਼ੈੱਡ ਵਿੱਚ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਵਾਹਨ ਵੱਜਣ ਕਾਰਨ ਇਹ ਡਿੱਗ ਗਿਆ। ਪੁਲੀਸ ਨੇ ਪੰਪ ਮਾਲਕ ਗਗਨ ਬਾਂਸਲ ਪੁੱਤਰ ਮੋਹਨ ਲਾਲ ਵਾਸੀ...
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 9 ਮਾਰਚ
Advertisement
ਇੱਥੇ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਪਿੰਡ ਖੋਖਰ ਕੋਲ ਭਾਰਤ ਪੈਟਰੋਲੀਅਮ ਪੰਪ ਦੇ ਸ਼ੈੱਡ ਵਿੱਚ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਵਾਹਨ ਵੱਜਣ ਕਾਰਨ ਇਹ ਡਿੱਗ ਗਿਆ। ਪੁਲੀਸ ਨੇ ਪੰਪ ਮਾਲਕ ਗਗਨ ਬਾਂਸਲ ਪੁੱਤਰ ਮੋਹਨ ਲਾਲ ਵਾਸੀ ਵਾਰਡ ਨੰਬਰ 5 ਲਹਿਰਾਗਾਗਾ ਦੇ ਬਿਆਨ ’ਤੇ ਗੁਰਬਚਨ ਉਰਫ ਗੁਰਬਚਨ ਸ਼ਾਹ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗਗਨ ਬਾਂਸਲ ਅਤੇ ਅਤੇ ਬਿੰਦਰ ਸਿੰਘ ਪੈਟਰੋਲ ਪੰਪ ’ਤੇ ਤੇਲ ਪਾਉਣ ਦਾ ਕੰਮ ਕਰਦੇ ਹਨ ਜੋ ਪੈਟਰੋਲ ਪੰਪ ’ਤੇ ਬਣੇ ਕਮਰੇ ਵਿੱਚ ਮੌਜੂਦ ਸਨ ਕਿ ਰਾਤ ਵਕਤ ਕਰੀਬ 8.30 ਵਜੇ ਲਹਿਰਾਗਾਗਾ ਸਾਈਡ ਤੋਂ ਇੱਕ ਕੰਟੇਨਰ ਨੰਬਰ ਪੀਬੀ 04 ਏਜੀ2421 ਆਇਆ ਜਿਸ ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਵਾਹਨ ਲਿਆ ਕੇ ਪੈਟਰੋਲ ਪੰਪ ਦੇ ਸ਼ੈੱਡ ਵਾਲੇ ਖੰਭੇ ਵਿੱਚ ਮਾਰਿਆ ਅਤੇ ਇਹ ਡਿੱਗ ਗਿਆ ਜਿਸ ਕਾਰਨ ਪੈਟਰੋਲ ਪੰਪ ਦਾ ਕਾਫੀ ਨੁਕਸਾਨ ਹੋਇਆ। ਪੁਲੀਸ ਨੇ ਮਾਮਲੇ ਦੀ ਜਾਂਚ ਕਰ ਸ਼ੁਰੂ ਕਰ ਦਿੱਤੀ ਹੈ।
Advertisement