ਪਿੰਡ ਬੱਲਰਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 40 ਸਾਲ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋਏ ਮਾਤਾ ਜਲ ਕੌਰ ਨੇ ਸਕੂਲ ਨੂੰ ਨਕਦ 51 ਹਜ਼ਾਰ ਰੁਪਏ ਦਾਨ ਵਜੋਂ ਦਿੱਤੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਇੱਛਾ ਸੀ ਕਿ ਉਹ ਆਪਣੀ ਕਰਮ ਭੂਮੀ ਲਈ ਕੁਝ ਨਾ ਕੁਝ ਜ਼ਰੂਰ ਕਰਨ ਜਿਸ ਤੋਂ ਹਰ ਕੋਈ ਪ੍ਰੇਰਨਾ ਲਵੇ। ਮਾਤਾ ਜਲ ਕੌਰ ਵਲੋਂ ਆਪਣੇ ਸਾਥੀਆਂ ਮਿੱਡ-ਡੇਅ ਮੀਲ ਅਤੇ ਸਫਾਈ ਸੇਵਕਾਂ ਨੂੰ ਸੂਟ ਤੋਹਫੇ ਵਜੋਂ ਭੇਟ ਕੀਤੇ ਗਏ। ਸਕੂਲ ਮੁਖੀ ਬੂਟਾ ਸਿੰਘ ਅਤੇ ਸਮੂਹ ਸਟਾਫ ਨੇ ਜਲ ਕੌਰ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ। ਇਸ ਮੌਕੇ ਗੁਰਮੇਲ ਸਿੰਘ, ਭਵਦੀਪ ਸਿੰਘ, ਬਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਸ਼ੁਭਮ ਕੁਮਾਰ, ਨਵੀਨ ਗਰਗ ਤੇ ਪ੍ਰੇਮ ਕੁਮਾਰ ਆਦਿ ਹਾਜ਼ਰ ਸਨ।