ਫੈਪ ਵੱਲੋਂ ਕਰਵਾਏ ਰਾਜ ਪੱਧਰੀ ਓਲੰਪਿਅਡ ਪ੍ਰੀਖਿਆ ਵਿੱਚ ਸੀਬਾ ਸਕੂਲ ਦੇ 43 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਰਦਸ਼ਨ ਕੀਤਾ। ਇਨ੍ਹਾਂ ਵਿੱਚੋਂ ਨਿਗਮ ਪ੍ਰਕਾਸ਼ ਗਰਗ ਨੇ ਸੂਬੇ ਵਿੱਚ ਹਿਸਾਬ ਦੇ ਵਿਸ਼ੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਉਸਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਕਰਵਾਏ ਗਏ ਵਿਸ਼ੇਸ਼ ਐਵਾਰਡ ਫੰਕਸ਼ਨ ਮੌਕੇ ਮਾਪਿਆਂ ਸਮੇਤ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬੀ ਵਿੱਚ ਏਕਨੂਰ ਕੌਰ ਅਤੇ ਮਨਿੰਦਰ ਕੌਰ ਨੇ ਦੂਸਰਾ, ਹਰਨੂਰ ਕੌਰ ਨੇ ਪੰਜਵਾਂ, ਏਕਮ ਪ੍ਰੀਤ ਨੇ ਛੇਵਾਂ, ਸੁਖਪ੍ਰੀਤ ਕੌਰ ਨੇ ਅੱਠਵਾਂ ਸਥਾਨ ਪ੍ਰਾਪਤ ਕੀਤਾ। ਅੰਗਰੇਜ਼ੀ ਵਿਸ਼ੇ ਵਿੱਚ ਨਿਮਰਤ ਕੌਰ ਅਤੇ ਮਨਰਾਜ ਗਿੱਲ ਨੇ 14ਵਾਂ, ਹਰਪ੍ਰੀਤ ਕੌਰ ਅਤੇ ਦੀਪਇੰਦਰ ਕੌਰ ਨੇ 16ਵਾਂ ਰੈਂਕ ਪ੍ਰਾਪਤ ਕੀਤਾ.
ਹਿਸਾਬ ਵਿਸ਼ੇ ਵਿੱਚ ਵਾਨਿਆ ਨੇ ਸੱਤਵਾਂ, ਇੰਦਰਪ੍ਰੀਤ ਕੌਰ ਅਤੇ ਸ਼ਿਵਾਸ ਗੋਇਲ ਨੇ 11ਵਾਂ, ਪਰਨਵ ਸਿੰਗਲਾ ਨੇ 13ਵਾਂ, ਰੋਹਨਪ੍ਰੀਤ ਨੇ 15 ਰੈਂਕ ਪ੍ਰਾਪਤ ਕੀਤਾ। ਨਿਮਾਸ਼ ਸਿੰਗਲਾ ਨੇ 13ਵਾਂ ਰੈਂਕ ਪ੍ਰਾਪਤ ਕੀਤਾ। ਪੀ ਸੀ ਐੱਮ ਮੁਕਾਬਲੇ ਵਿੱਚ ਚਿਰਆਯੂ ਸਿੰਗਲਾ ਨੇ ਨੌਵਾਂ ਰੈਂਕ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਰਮਜੀਤ ਸਿੰਘ, ਸੁਖਪ੍ਰੀਤ ਕੌਰ, ਨੂਰਪ੍ਰੀਤ ਕੌਰ ,ਅਵਨੀਤ ਕੌਰ, ਹਰਸ਼ਦੀਪ ਕੌਰ ਅਰਮਾਨ ਸਿੰਘ, ਕ੍ਰਿਤਿਨ ਕੌਸ਼ਿਕ, ਸੀਰਤ, ਏਕਮ ਨੂਰ, ਮਨਜੋਤ, ਸਮਰ ਸ਼ਰਮਾ, ਰਿਦੀਮਾ, ਰਸ਼ੀਕਾ, ਮਹਿਕਪ੍ਰੀਤ ਕੌਰ ਤੇ ਸ਼ਗਨਪ੍ਰੀਤ ਕੌਰ ਨੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ। ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ, ਮੈਡਮ ਅਮਨ ਢੀਂਡਸਾ ਅਤੇ ਪ੍ਰਿੰਸੀਪਲ ਫੈਵੀ ਡੈਵਿਡ ਨੇ ਇਨ੍ਹਾਂ ਬੱਚਿਆਂ ਦਾ ਸਨਮਾਨ ਕੀਤਾ। ਇਸ ਮੁਕਾਬਲੇ ਵਿੱਚ ਪ੍ਰਾਪਤ ਪੁਜੀਸ਼ਨਾਂ ਨੇ ਸੀਬਾ ਸਕੂਲ ਦੇ ਵਿਦਿਅਕ ਪੱਧਰ ਉੱਪਰ ਮੋਹਰ ਲਗਾਈ।

