ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੈਡੀਕਲ ਕੈਂਪ ਵਿੱਚ 220 ਮਰੀਜ਼ਾਂ ਦੀ ਜਾਂਚ

ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਅੱਜ ਇੱਥੇ ਜੀਪੀਐੱਫ ਕੰਪਲੈਕਸ ਵਿੱਚ ਜਿਗਰ, ਹੱਡੀਆਂ ਅਤੇ ਚਮੜੀਆਂ ਦੇ ਰੋਗਾਂ ਦਾ ਜਾਂਚ ਕੈਂਪ ਸਰੂਪ ਸਿੰਘ ਅੜਕਵਾਸ ਦੀ ਯਾਦ ਵਿੱਚ ਲਾਇਆ ਗਿਆ। ਕੈਂਪ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਦੁਰਲੱਭ ਸਿੰਘ ਸਿੱਧੂ,...
ਮਰੀਜ਼ਾਂ ਦੀ ਜਾਂਚ ਕਰਦੀ ਹੋਈ ਡਾਕਟਰਾਂ ਦੀ ਟੀਮ।
Advertisement
ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਅੱਜ ਇੱਥੇ ਜੀਪੀਐੱਫ ਕੰਪਲੈਕਸ ਵਿੱਚ ਜਿਗਰ, ਹੱਡੀਆਂ ਅਤੇ ਚਮੜੀਆਂ ਦੇ ਰੋਗਾਂ ਦਾ ਜਾਂਚ ਕੈਂਪ ਸਰੂਪ ਸਿੰਘ ਅੜਕਵਾਸ ਦੀ ਯਾਦ ਵਿੱਚ ਲਾਇਆ ਗਿਆ। ਕੈਂਪ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਦੁਰਲੱਭ ਸਿੰਘ ਸਿੱਧੂ, ਸਰੂਪ ਸਿੰਘ ਦੇ ਪੁੱਤਰ ਬਲਜਿੰਦਰ ਸਿੰਘ ਤੇ ਨਰਿੰਦਰ ਸਿੰਘ ਅੜਕਵਾਸ ਨੇ ਕੀਤਾ। ਇਸ ਮੌਕੇ ਦੁਰਲੱਭ ਸਿੰਘ ਸਿੱਧੂ ਨੇ ਕਿਹਾ ਕਿ ਇਹ ਸੰਸਥਾ ਸਮਾਜ ਸੇਵੀ ਕੰਮਾਂ ਵਿੱਚ ਅਹਿਮ ਭੂਮਿਕਾ ਅਦਾ ਕਰ ਰਹੀ ਹੈ। ਉਨ੍ਹਾਂ ਕਿਹਾ ਲੋੜਵੰਦਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੁੰਦੀ ਹੈ। ਕੈਂਪ ਵਿੱਚ ਡਾ. ਪਰਗਟ ਸਿੰਘ, ਡਾ. ਗਗਨ ਮੋਦਗਿੱਲ ਤੇ ਡਾ. ਪਾਹੂਲਪ੍ਰੀਤ ਕੌਰ ਵੱਲੋਂ 220 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਸੰਸਥਾ ਦੇ ਸੰਸਥਾਪਕ ਜੱਸ ਪੇਂਟਰ, ਪ੍ਰਧਾਨ ਸੁਰਿੰਦਰ ਗਰਗ, ਚੇਅਰਮੈਨ ਲੱਭੂ ਰਾਮ ਗੋਇਲ, ਜੀਪੀਐੱਫ ਦੇ ਚੇਅਰਮੈਨ ਸਤੀਸ਼ ਗੋਇਲ, ਪ੍ਰਧਾਨ ਸੰਜੀਵ ਕੁਮਾਰ ਰੋਡਾ, ਖ਼ਜ਼ਾਨਚੀ ਵਿੱਕੀ ਸਿੰਗਲਾ, ਓਮ ਪ੍ਰਕਾਸ਼, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰੇਸ਼ ਸਿੰਗਲਾ, ਸਾਬਕਾ ਕੌਂਸਲਰ ਸੰਦੀਪ ਦੀਪੂ, ਸੁਰੇਸ਼ ਕੁਮਾਰ ਪੱਪਾ, ਰਾਮੇਸ਼ ਕੁਮਾਰ, ਰਾਕੇਸ਼ ਬਾਂਸਲ, ਗੋਪਾਲ ਸਿੰਗਲਾ , ਜਗਸੀਰ ਸਿੰਘ ਜਵਾਹਰਵਾਲਾ ਨੇ ਦੱਸਿਆ ਕਿ ਤਿੰਨ ਸਾਲ ਤੋਂ ਮੈਡੀਕਲ ਕੈਂਪ ਲਾਏ ਜਾ ਰਹੇ ਹਨ।

Advertisement
Advertisement