ਵਿਦੇਸ਼ ਭੇਜਣ ਦੇ ਨਾਂ ’ਤੇ 17 ਲੱਖ ਦੀ ਠੱਗੀ
ਕਸਬਾ ਦੇਵੀਗੜ੍ਹ ਵਿੱਚ ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜੁਲਕਾਂ ਅਧੀਨ ਕਸਬਾ ਦੇਵੀਗੜ੍ਹ ਦੀ ਸੰਤੋਸ਼ ਰਾਣੀ ਪਤਨੀ ਓਮ ਪ੍ਰਕਾਸ਼ ਵਾਸੀ ਗਰਗ ਸੁਪਰ ਮਾਰਕੀਟ ਦੇਵੀਗੜ੍ਹ ਨੇ ਥਾਣਾ ਜੁਲਕਾਂ...
Advertisement
ਕਸਬਾ ਦੇਵੀਗੜ੍ਹ ਵਿੱਚ ਵਿਦੇਸ਼ ਭੇਜਣ ਦੇ ਨਾਂ ’ਤੇ ਇੱਕ ਵਿਅਕਤੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਜੁਲਕਾਂ ਅਧੀਨ ਕਸਬਾ ਦੇਵੀਗੜ੍ਹ ਦੀ ਸੰਤੋਸ਼ ਰਾਣੀ ਪਤਨੀ ਓਮ ਪ੍ਰਕਾਸ਼ ਵਾਸੀ ਗਰਗ ਸੁਪਰ ਮਾਰਕੀਟ ਦੇਵੀਗੜ੍ਹ ਨੇ ਥਾਣਾ ਜੁਲਕਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਲੜਕੇ ਦਿਵਾਂਸ਼ੂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਸਰਬਜੀਤ ਸਿੰਘ ਪੁੱਤਰ ਮੇਹਰ ਸਿੰਘ, ਪਰਮਜੀਤ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਸਰਬੰਸ ਇੰਟਰਨੈਸ਼ਨਲ ਨੇੜੇ ਜੀ ਓ ਆਫਿਸ ਸਾਹਮਣੇ ਨਰਸਰੀ ਕੁਰਕਸ਼ੇਤਰ ਰੋਡ ਪਿਹੇਵਾ ਨੇ ਉਸ ਕੋਲੋਂ 17.5 ਲੱਖ ਰੁਪਏ ਲੈ ਲਏ, ਪਰ ਬਾਅਦ ਵਿੱਚ ਨਾ ਹੀ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
Advertisement
×

