ਜ਼ਿਲ੍ਹਾ ਪਰਿਸ਼ਦ: ਉਮੀਦਵਾਰਾਂ ਦੀ ਗਿਣਤੀ ’ਚ ਪਟਿਆਲਾ ਮੋਹਰੀ
ਪਟਿਆਲਾ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਪੰਜਾਬ ਵਿੱਚ ਸਭ ਤੋਂ ਵੱਧ 113 ਉਮੀਦਵਾਰ ਮੈਦਾਨ ’ਚ ਹਨ। ਬਲਾਕ ਸਮਿਤੀ ’ਚ ਪਟਿਆਲਾ ਜ਼ਿਲ੍ਹਾ ਪੰਜਾਬ ਭਰ ’ਚੋਂ ਦੂਜੇ ਸਥਾਨ ’ਤੇ ਹੈ ਜਿੱਥੇ 621 ਉਮੀਦਵਾਰ ਮੈਦਾਨ ’ਚ ਹਨ ਪਰ ਇੱਥੇ 15 ਉਮੀਦਵਾਰ ਬਿਨਾਂ...
Advertisement
ਪਟਿਆਲਾ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਪੰਜਾਬ ਵਿੱਚ ਸਭ ਤੋਂ ਵੱਧ 113 ਉਮੀਦਵਾਰ ਮੈਦਾਨ ’ਚ ਹਨ। ਬਲਾਕ ਸਮਿਤੀ ’ਚ ਪਟਿਆਲਾ ਜ਼ਿਲ੍ਹਾ ਪੰਜਾਬ ਭਰ ’ਚੋਂ ਦੂਜੇ ਸਥਾਨ ’ਤੇ ਹੈ ਜਿੱਥੇ 621 ਉਮੀਦਵਾਰ ਮੈਦਾਨ ’ਚ ਹਨ ਪਰ ਇੱਥੇ 15 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਫਿਲਹਾਲ ਚੋਣ ਲੜਨ ਵਾਲ਼ਿਆਂ ਦੀ ਗਿਣਤੀ 606 ਹੈ ਤੇ ਕੁੱਲ 184 ’ਚੋਂ 169 ਜ਼ੋਨਾਂ ’ਤੇ ਚੋਣ ਹੋਵੇਗੀ।
ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਪਟਿਆਲੇ ’ਚ 5 ਦਸੰਬਰ ਨੂੰ ਕਾਗਜ਼ਾਂ ਦੀ ਪੜਤਾਲ ’ਚ 143 ਉਮੀਦਵਾਰ ਪਾਸ ਹੋਏ ਸਨ ਤੇ 6 ਦਸੰਬਰ ਨੂੰ 30 ਜਣਿਆਂ ਨੇ ਆਪਣੇ ਕਾਗ਼ਜ਼ ਵਾਪਸ ਲੈ ਲਏ ਸਨ। ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ ਉਮੀਦਵਾਰਾਂ ਦੇ ਮਾਮਲੇ ’ਚ ਪਟਿਆਲੇ ਤੋਂ ਪਿੱਛੇ ਹੈ, ਉੱਥੇ 97 ਉਮੀਦਵਾਰ ਚੋਣ ਮੈਦਾਨ ’ਚ ਹਨ। ਲੁਧਿਆਣਾ ’ਚ 130 ਉਮੀਦਵਾਰਾਂ ਨੇ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ ਤੇ 33 ਨੇ ਕਾਗਜ਼ ਵਾਪਸ ਲੈ ਲਏ। ਜਲੰਧਰ ’ਚ 83 ਉਮੀਦਵਾਰ ਮੈਦਾਨ ’ਚ ਹਨ, ਸੰਗਰੂਰ ਤੇ ਹੁਸ਼ਿਆਰਪੁਰ ’ਚ 80-80 ਉਮੀਦਵਾਰ ਮੈਦਾਨ ’ਚ ਹਨ। ਅੰਮ੍ਰਿਤਸਰ ’ਚ ਸਭ ਤੋਂ ਵੱਧ 51 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ, ਇੱਥੇ 119 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ ਪਰ ਹੁਣ ਸਿਰਫ਼ 65 ਉਮੀਦਵਾਰ ਮੈਦਾਨ ’ਚ ਹਨ। ਬਰਨਾਲਾ ’ਚ 35, ਬਠਿੰਡਾ ’ਚ 63 ਬਾਕੀ ਹਨ। ਇਸੇ ਤਰ੍ਹਾਂ ਫ਼ਿਰੋਜ਼ਪੁਰ ਵਿੱਚ 66 ਉਮੀਦਵਾਰ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਸਭ ਤੋਂ ਘੱਟ 16 ਉਮੀਦਵਾਰ ਤਰਨ ਤਾਰਨ ’ਚ ਹਨ ਪਰ 12 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ। ਪਠਾਨਕੋਟ ’ਚ 32, ਰੋਪੜ ’ਚ 36, ਨਵਾਂਸ਼ਹਿਰ ’ਚ 38, ਫ਼ਰੀਦਕੋਟ ’ਚ 38, ਫ਼ਾਜ਼ਿਲਕਾ ’ਚ 65, ਫ਼ਤਹਿਗੜ੍ਹ ਸਾਹਿਬ ’ਚ 39, ਗੁਰਦਾਸਪੁਰ ’ਚ 73, ਕਪੂਰਥਲਾ ’ਚ 44, ਮੋਗਾ ’ਚ 69, ਮਾਨਸਾ ’ਚ 42, ਮਾਲੇਰਕੋਟਲਾ ’ਚ 40, ਮੁਕਤਸਰ ’ਚ 51 ਉਮੀਦਵਾਰ ਮੈਦਾਨ ਵਿੱਚ ਹਨ। ਸਿਰਫ਼ ਦੋ ਜ਼ਿਲ੍ਹਿਆਂ ਤਰਨ ਤਾਰਨ (12) ਤੇ ਅੰਮ੍ਰਿਤਸਰ (3) ਵਿੱਚ ਬਿਨਾਂ ਮੁਕਾਬਲੇ ਚੋਣ ਹੋਈ। ਸੂਬੇ ਵਿੱਚ ਜ਼ਿਲ੍ਹਾ ਪਰਿਸ਼ਦ ਚੋਣਾਂ ਲਈ ਕੁੱਲ 1250 ਉਮੀਦਵਾਰ ਮੈਦਾਨ ਵਿੱਚ ਹਨ।
ਬਲਾਕ ਸਮਿਤ ’ਚ ਲੁਧਿਆਣਾ ਮੋਹਰੀ
ਬਲਾਕ ਸਮਿਤੀ ਚੋਣਾਂ ਵਿੱਚ ਲੁਧਿਆਣਾ 793 ਉਮੀਦਵਾਰਾਂ ਨਾਲ ਸਭ ਤੋਂ ਅੱਗੇ ਹੈ। ਇਸ ਤੋਂ ਬਾਅਦ ਪਟਿਆਲਾ ’ਚ 621, ਅੰਮ੍ਰਿਤਸਰ ’ਚ 379, ਬਰਨਾਲਾ ’ਚ 179, ਬਠਿੰਡਾ ’ਚ 448, ਫ਼ਿਰੋਜ਼ਪੁਰ ’ਚ 319, ਫ਼ਰੀਦਕੋਟ ’ਚ 227, ਫ਼ਾਜ਼ਿਲਕਾ ’ਚ 416, ਸ੍ਰੀ ਫ਼ਤਹਿਗੜ੍ਹ ਸਾਹਿਬ ’ਚ 263, ਗੁਰਦਾਸਪੁਰ ’ਚ 494, ਹੁਸ਼ਿਆਰਪੁਰ ’ਚ 582, ਜਲੰਧਰ ’ਚ 586, ਕਪੂਰਥਲਾ ’ਚ 278, ਮੋਗਾ ’ਚ 333, ਮਾਨਸਾ ’ਚ 256, ਮਾਲੇਰਕੋਟਲਾ 134, ਸ੍ਰੀ ਮੁਕਤਸਰ ਸਾਹਿਬ ’ਚ 338, ਪਠਾਨਕੋਟ ’ਚ 285, ਰੋਪੜ ’ਚ 280, ਨਵਾਂਸ਼ਹਿਰ ’ਚ 241, ਸੰਗਰੂਰ ’ਚ 439, ਤਰਨ ਤਾਰਨ ’ਚ 217 ਉਮੀਦਵਾਰ ਮੈਦਾਨ ਵਿੱਚ ਹਨ।
Advertisement
Advertisement
Advertisement
×

