ਮਾਮੂਲੀ ਝਗੜੇ ਕਾਰਨ ਨੌਜਵਾਨ ਦਾ ਕਤਲ
ਬੀਤੀ ਅੱਧੀ ਰਾਤ ਘਾਹ ਮੰਡੀ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਪੀੜਤ ਰਾਹੁਲ (18) ਨੂੰ ਬਸਤੀ ਸ਼ੇਖ ਇਲਾਕੇ ਦੇ ਦਸਹਿਰਾ ਮੈਦਾਨ ਨੇੜੇ ਨੌਜਵਾਨਾਂ ਨੇ ਘੇਰਿਆ ਹੋਇਆ...
Advertisement
ਬੀਤੀ ਅੱਧੀ ਰਾਤ ਘਾਹ ਮੰਡੀ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕਿ ਪੀੜਤ ਰਾਹੁਲ (18) ਨੂੰ ਬਸਤੀ ਸ਼ੇਖ ਇਲਾਕੇ ਦੇ ਦਸਹਿਰਾ ਮੈਦਾਨ ਨੇੜੇ ਨੌਜਵਾਨਾਂ ਨੇ ਘੇਰਿਆ ਹੋਇਆ ਹੈ ਤੇ ਉਹ ਉਸ ’ਤੇ ਚਾਕੂਆਂ ਨਾਲ ਵਾਰ ਕਰ ਰਹ ਹਨ। ਇਸ ਤੋਂ ਬਾਅਦ ਰਾਹੁਲ ਸੜਕ ’ਤੇ ਡਿੱਗ ਪੈਂਦਾ ਹੈ ਅਤੇ ਹਮਲਾਵਰ ਭੱਜ ਜਾਂਦੇ ਹਨ। ਰਾਹੁਲ ਨੂੰ ਸਾਈਕਲ ’ਤੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਦੀ ਮਾਂ ਨੇ ਕਿਹਾ ਕਿ ਹਮਲਾਵਰਾਂ ਨੇ ਉਸ ਦੇ ਪੁੱਤਰ ਨੂੰ ਜਿਮ ਦੇ ਨੇੜੇ ਬੁਲਾਇਆ ਸੀ ਜਿੱਥੇ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਏਸੀਪੀ ਜਲੰਧਰ ਪੱਛਮੀ ਸਵਰਨਜੀਤ ਸਿੰਘ ਅਤੇ ਐੱਸਐੱਚਓ ਡਿਵੀਜ਼ਨ ਨੰਬਰ 5 ਸ਼ਾਹੀ ਚੌਧਰੀ ਨੇ ਮੌਕੇ ਦਾ ਦੌਰਾ ਕੀਤਾ। ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement
×