ਪਿੰਡ ਸੋਹੀਆਂ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ
ਇਥੋਂ ਨੇੜਲੇ ਪਿੰਡ ਸੋਹੀਆਂ ਦੇ ਵਸਨੀਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਭਿਸ਼ੇਕ ਸ਼ਰਮਾ (27) ਸਾਲ 2017 ’ਚ ਆਪਣੇ ਬਿਹਤਰ ਭਵਿੱਖ ਲਈ ਕੈਨੇਡਾ ਗਿਆ ਸੀ ਤੇ 2022 ਵਿਚ ਉਸ ਨੂੰ ਪੀਆਰ ਮਿਲ ਗਈ...
Advertisement
ਇਥੋਂ ਨੇੜਲੇ ਪਿੰਡ ਸੋਹੀਆਂ ਦੇ ਵਸਨੀਕ ਨੌਜਵਾਨ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਭਿਸ਼ੇਕ ਸ਼ਰਮਾ (27) ਸਾਲ 2017 ’ਚ ਆਪਣੇ ਬਿਹਤਰ ਭਵਿੱਖ ਲਈ ਕੈਨੇਡਾ ਗਿਆ ਸੀ ਤੇ 2022 ਵਿਚ ਉਸ ਨੂੰ ਪੀਆਰ ਮਿਲ ਗਈ ਸੀ। ਉਹ ਐਡਮਿੰਟਨ ’ਚ ਰਹਿ ਰਿਹਾ ਸੀ। ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਅਨੁਸਾਰ ਅਭਿਸ਼ੇਕ ਸ਼ਰਮਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਅਭਿਸ਼ੇਕ ਦੀ ਭੈਣ ਵੀ ਕੈਨੇਡਾ ’ਚ ਰਹਿੰਦੀ ਹੈ।
Advertisement
Advertisement