ਡੰਕੀ ਲਾ ਕੇ ਇੰਗਲੈਂਡ ਜਾਂਦੇ ਨੌਜਵਾਨ ਦੀ ਮੌਤ
ਡੰਕੀ ਲਾ ਕੇ ਫਰਾਂਸ ਤੋਂ ਇੰਗਲੈਂਡ ਜਾਂਦਿਆਂ ਸਮੁੰਦਰ ਵਿੱਚ ਕਿਸ਼ਤੀ ਡੁੱਬਣ ਕਾਰਨ ਪਿੰਡ ਭਟਨੂਰਾ ਲੁਬਾਣਾ ਦੇ ਨੌਜਵਾਨ ਅਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਅਰਵਿੰਦਰ ਦੇ ਨਾਲ ਜਾ ਰਹੇ ਚਾਰ ਹੋਰ ਪੰਜਾਬੀ ਨੌਜਵਾਨਾਂ ਨੂੰ ਫਰਾਂਸ...
Advertisement
ਡੰਕੀ ਲਾ ਕੇ ਫਰਾਂਸ ਤੋਂ ਇੰਗਲੈਂਡ ਜਾਂਦਿਆਂ ਸਮੁੰਦਰ ਵਿੱਚ ਕਿਸ਼ਤੀ ਡੁੱਬਣ ਕਾਰਨ ਪਿੰਡ ਭਟਨੂਰਾ ਲੁਬਾਣਾ ਦੇ ਨੌਜਵਾਨ ਅਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਅਰਵਿੰਦਰ ਦੇ ਨਾਲ ਜਾ ਰਹੇ ਚਾਰ ਹੋਰ ਪੰਜਾਬੀ ਨੌਜਵਾਨਾਂ ਨੂੰ ਫਰਾਂਸ ਦੀ ਜਲ ਸੈਨਾ ਨੇ ਬਚਾਅ ਲਿਆ ਸੀ ਪਰ ਅਰਵਿੰਦਰ ਦਾ ਕੁੱਝ ਪਤਾ ਨਹੀਂ ਲੱਗ ਸਕਿਆ ਸੀ। ਬਾਅਦ ਵਿੱਚ ਜਦੋਂ ਅਰਵਿੰਦਰ ਦੇ ਸਪੇਨ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੇ ਫਰਾਂਸ ਪਹੁੰਚ ਕੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਮੁਰਦਾਘਰ ਵਿੱਚ ਪਈਆਂ ਲਾਸ਼ਾਂ ਦਿਖਾਈਆਂ ਗਈਆਂ, ਜਿੱਥੇ ਉਨ੍ਹਾਂ ਨੇ ਅਰਵਿੰਦਰ ਦੀ ਲਾਸ਼ ਦੀ ਪਛਾਣ ਕਰ ਲਈ। ਰਿਸ਼ਤੇਦਾਰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅਰਵਿੰਦਰ ਦੀ ਮ੍ਰਿਤਕ ਦੇਹ ਸਸਕਾਰ ਲਈ ਸਪੇਨ ਲੈ ਗਏ।
Advertisement
Advertisement
×