ਨਸ਼ੇ ਦਾ ਟੀਕਾ ਲਾਉਣ ਕਾਰਨ ਨੌਜਵਾਨ ਦੀ ਮੌਤ
ਇੱਥੋਂ ਨੇੜਲੇ ਪਿੰਡ ਫੱਤੇ ਵਾਲਾ ਦੇ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਣਾ (27) ਪੁੱਤਰ ਸੋਢੀ ਪਿੰਡ ਫੱਤੇ ਵਾਲਾ ਵਜੋਂ ਹੋਈ। ਮ੍ਰਿਤਕ ਰਾਣਾ ਦੀ ਲਾਸ਼ ਬਸਤੀ ਖੱਚਰ ਵਾਲਾ ਦੇ ਨੇੜਿਓਂ ਮਿਲੀ। ਮ੍ਰਿਤਕ...
Advertisement
ਇੱਥੋਂ ਨੇੜਲੇ ਪਿੰਡ ਫੱਤੇ ਵਾਲਾ ਦੇ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਾਉਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਣਾ (27) ਪੁੱਤਰ ਸੋਢੀ ਪਿੰਡ ਫੱਤੇ ਵਾਲਾ ਵਜੋਂ ਹੋਈ। ਮ੍ਰਿਤਕ ਰਾਣਾ ਦੀ ਲਾਸ਼ ਬਸਤੀ ਖੱਚਰ ਵਾਲਾ ਦੇ ਨੇੜਿਓਂ ਮਿਲੀ।
ਮ੍ਰਿਤਕ ਦੇ ਚਾਚਾ ਸ਼ਿੰਦਾ ਸਿੰਘ ਨੇ ਦੱਸਿਆ ਕਿ ਰਾਣਾ ਪਿਛਲੇ ਕੁਝ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਕੱਲ੍ਹ ਉਸ ਦੀ ਨਸ਼ੇ ਦਾ ਟੀਕਾ ਲਾਉਂਦੇ ਸਮੇਂ ਮੌਤ ਹੋ ਗਈ। ਮ੍ਰਿਤਕ ਦੇ ਪਿੱਛੇ ਪਰਿਵਾਰ ’ਚ ਵਿਧਵਾ ਪਤਨੀ ਅਤੇ ਸੱਤ ਸਾਲ ਦੀ ਬੇਟੀ ਹੈ।
Advertisement
Advertisement
×