ਸਨੌਰ ਦੀ ਖ਼ਾਲਸਾ ਕਲੋਨੀ ’ਚ ਔਰਤ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਰਾਧਿਕਾ ਵਜੋਂ ਹੋਈ ਹੈ। ਅਣਪਛਾਤੇ ਨੇ ਘਰ ’ਚ ਦਾਖ਼ਲ ਹੋ ਕੇ ਕਤਲ ਕੀਤਾ। ਵਾਰਦਾਤ ਸਮੇਂ ਔਰਤ ਦਾ ਨੌਂ ਮਹੀਨਿਆਂ ਦਾ ਪੁੱਤਰ ਵੀ ਉਸ ਦੀ ਗੋਦੀ ਸੀ, ਜਿਸ ਦੇ ਸਰੀਰ ’ਤੇ ਖ਼ੂਨ ਦੇ ਨਿਸ਼ਾਨ ਮਿਲੇ ਹਨ। ਪੁਲੀਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਾਧਿਕਾ ਨੇ ਕੁਝ ਸਮਾਂ ਪਹਿਲਾਂ ਹੀ ਪਟਿਆਲਾ ਦੀ ਰਿਸ਼ੀ ਕਲੋਨੀ ’ਤੋਂ ਬਦਲ ਕੇ ਇਥੇ ਰਹਿਣ ਆਈ ਸੀ। ਥਾਣਾ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਉਮਰ 22-23 ਸਾਲ ਦੇ ਕਰੀਬ ਹੈ ਤੇ ਪੁਲੀਸ ਜਾਂਚ ਕਰ ਰਹੀ ਹੈ।