ਬਿਆਸ ਦਰਿਆ ਵਿਚ ਵਧਿਆ ਪਾਣੀ ਦਾ ਪੱਧਰ: ਮੰਡ ਖੇਤਰ ਅਤੇ ਨੇੜਲੇ ਪਿੰਡਾਂ ਨੂੰ ਖ਼ਤਰਾ
ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪੈ ਰਹੇ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਕਰਕੇ ਬਿਆਸ ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਇਸ ਕਰਕੇ ਪਿੰਡ ਮੰਡ ਵਿਚਲੀਆਂ ਫ਼ਸਲਾਂ ਅਤੇ ਨੇੜਲੇ ਪਿੰਡਾਂ ਨੁੂੰ ਵੀ ਖ਼ਤਰਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਬਿਆਸ ਦਰਿਆ ’ਚ ਅੱਜ ਸਵੇਰੇ ਪਾਣੀ ਦਾ ਪੱਧਰ 1,27800 ਤੱਕ ਪਹੁੰਚ ਗਿਆ ਸੀ।
ਇਸ ਸਬੰਧੀ ਉੱਥੇ ਤਾਇਨਾਤ ਗੇਜ ਰੀਡਰ ਉਮੈਦ ਕੁਮਾਰ ਨੇ ਦੱਸਿਆ ਕਿ ਕੱਲ੍ਹ ਸਾਮ 6 ਵਜੇ ਤੱਕ ਬਿਆਸ ਦਰਿਆ ਵਿਚ ਪਾਣੀ ਦਾ ਵਹਾਅ 1,22000 ਕਿਊਸਿਕ ਸੀ ਜੋ ਕਿ ਖ਼ਤਰੇ ਦੇ ਨਿਸ਼ਾਨ ਉੱਪਰ ਹੈ ਪਰ ਅੱਜ ਸਵੇਰੇ 10 ਵਜੇ ਮੀਟਰ ਦੀ ਰੀਡਿੰਗ 740.80 ਹੋ ਗਈ ਸੀ, ਜਿਸ ਮੁਤਾਬਕ 1,27800 ਕਿਊਸਿਕ ਪਾਣੀ ਦਾ ਵਹਾਅ ਚੱਲ ਰਿਹਾ ਸੀ। ਅੱਜ ਸ਼ਾਮ 6 ਵਜੇ ਪਾਣੀ ਦਾ ਵਹਾਅ ਘਟ ਕੇ 1,25000 ਕਿਉਸਿਕ ਦੇ ਲਗਭਗ ਹੋ ਗਿਆ ਜੋ ਕਿ ਖ਼ਤਰੇ ਦੇ ਨਿਸ਼ਾਨ ਤੋ 20000 ਕਊਸਿਕ ਵੱਧ ਹੈ।
ਉਨ੍ਹਾਂ ਕਿਹਾ ਕਿ ਨੂੰ ਪੌਂਗ ਡੈਮ ਤੋ ਹੋਰ ਪਾਣੀ ਛੱਡੇ ਜਾਣ ਸਬੰਧੀ ਕੋਈ ਸੂਚਨਾ ਨਹੀਂ ਹੈ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਪਾਣੀ ਧੁੱਸੀ ਬੰਨ੍ਹ ਨਾਲ ਲੱਗ ਚੁੱਕਾ ਹੈ ਅਤੇ ਧੁੱਸੀ ਬੰਨ੍ਹ ਦੇ ਅੰਦਰ ਖੇਤਾਂ ਵਿਚਲੀ ਫ਼ਸਲ ਪਾਣੀ ਵਿਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋਇਆ ਹੈ। ਹੈ। ਨੀਵੇਂ ਪੇਂਡੂ ਖੇਤਰ ਵਿਚ ਵੀ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।
ਸਬੰਧਤ ਖ਼ਬਰਾਂ: ਰਈਆ ਰੇਲਵੇ ਫਾਟਕ ਨੇੜੇ ਸਭਰਾਉ ਬਰਾਂਚ ਨਹਿਰ ਵਿਚ ਵੱਡਾ ਪਾੜ ਪਿਆ