ਪੌਂਗ ਡੈਮ ’ਚ ਪਾਣੀ ਦਾ ਪੱਧਰ ਵਧ ਕੇ 1363.89 ਫੁੱਟ ਹੋ ਗਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਸਮਰੱਥਾ ਇੱਕ ਲੱਖ ਕਿਊਸਿਕ ਤੋਂ ਵੱਧ ਹੈ। ਡੈਮ ਵਿੱਚ ਪਿਛਲੇ ਦੋ ਦਿਨਾਂ ’ਚ ਪਾਣੀ ਦਾ ਪੱਧਰ 8 ਫੁੱਟ ਤੱਕ ਵੱਧ ਗਿਆ ਹੈ।ਬੀਬੀਐੱਮਬੀ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ਼ਾਮ 6 ਵਜੇ ਪੌਂਗ ਡੈਮ ’ਚ ਪਾਣੀ ਦਾ ਪੱਧਰ 1363.89 ਫੁੱਟ ਮਾਪਿਆ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਭਰਵਾਂ ਮੀਂਹ ਪੈਣ ਕਾਰਨ ਡੈਮ ’ਚ ਪਾਣੀ ਦਾ ਪੱਧਰ 8 ਫੁੱਟ ਤੱਕ ਵਧਿਆ ਹੈ। ਅੱਜ ਡੈਮ ਦੀ ਮਾਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ 1,12,055 ਕਿਊਸਕ ਮਾਪੀ ਗਈ ਹੈ। ਜਦੋਂਕਿ ਪਾਵਰ ਹਾਊਸ ਰਾਹੀਂ 18,748 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਦੀ ਕੁੱਲ ਸਮਰੱਥਾ 1390 ਫੁੱਟ ਤਕ ਹੈ।