War against Drugs: ਫਿਲੌਰ ਦੇ ਪਿੰਡ ਖਾਨਪੁਰ ’ਚ ਬੁਲਡੋਜ਼ਰ ਐਕਸ਼ਨ, ਨਸ਼ਾ ਤਸਕਰ ਦਾ ਘਰ ਢਾਹਿਆ
ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਸਮੇਤ ਹੋਰ ਸੀਨੀਅਰ ਅਧਿਕਾਰੀ ਰਹੇ ਮੌਜੂਦ
Advertisement
ਸਰਬਜੀਤ ਗਿੱਲ
ਫਿਲੌਰ, 2 ਮਾਰਚ
Advertisement
ਜਲੰਧਰ ਦਿਹਾਤੀ ਪੁਲੀਸ ਨੇ ਅੱਜ ਨਸ਼ੇ ਕਾਰਨ ਬਦਨਾਮ ਪਿੰਡ ਖਾਨਪੁਰ ਵਿੱਚ ਵੱਡੀ ਕਾਰਵਾਈ ਕਰਦਿਆਂ ਬੁਲਡੋਜ਼ਰ ਚਲਾ ਕੇ ਨਸ਼ੇ ਦੇ ਕਾਰੋਬਾਰ ’ਚ ਲੱਗੇ ਵਿਅਕਤੀ ਦਾ ਘਰ ਢਾਹ ਦਿੱਤਾ।
Advertisement
ਇਸ ਪੂਰੀ ਕਾਰਵਾਈ ਦੀ ਅਗਵਾਈ ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ, ਐੱਸਪੀ ਮਨਪ੍ਰੀਤ ਢਿੱਲੋਂ, ਐੱਸਪੀ ਮੁਖਤਿਆਰ ਰਾਏ, ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ, ਥਾਣਾ ਮੁਖੀ ਸੰਜੀਵ ਕਪੂਰ ਕਰ ਰਹੇ ਹਨ।
ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ’ਚ ਨਸ਼ਾ ਤਸਕਰੀ ਵਿਚ ਸ਼ਾਮਲ ਵਿਅਕਤੀ ਦਾ ਘਰ ਢਾਹ ਦਿੱਤਾ ਗਿਆ। ਇਸ ਦੌਰਾਨ ਕੁਝ ਮਹਿਲਾਵਾਂ ਨੇ ਮਾਮੂਲੀ ਵਿਰੋਧ ਕੀਤਾ।
ਪੁਲੀਸ ਵੱਲੋਂ ਅੱਗੇ ਪਿੰਡ ਮੰਡੀ ਵਿਚ ਵੀ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਲ ਵਿਅਕਤੀ ਖਿਲਾਫ਼ ਬੁਲਡੋਜ਼ਰ ਐਕਸ਼ਨ ਕੀਤਾ ਜਾਣਾ ਹੈ।
Advertisement
×