ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਨੀਸ਼ ਤਿਵਾੜੀ ਵੱਲੋਂ ਬੁਰਜ ਅਤੇ ਲੋਧੀਪੁਰ ਦਾ ਦੌਰਾ

ਸ੍ਰੀ ਆਨੰਦਪੁਰ ਸਾਹਬਿ: ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਬਿ ਦੇ ਪਿੰਡ ਬੁਰਜ ਅਤੇ ਲੋਧੀਪੁਰ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ। ਮਨੀਸ਼ ਤਿਵਾੜੀ ਨੂੰ ਦੱਸਿਆ ਕਿ ਬਰਸਾਤ ਕਾਰਨ ਸਤਲੁਜ...
ਲੋਕਾਂ ਨਾਲ ਗੱਲਬਾਤ ਕਰਦੇ ਹੋਏ ਮਨੀਸ਼ ਤਿਵਾਡ਼ੀ। -ਫੋਟੋ: ਚਾਨਾ
Advertisement

ਸ੍ਰੀ ਆਨੰਦਪੁਰ ਸਾਹਬਿ: ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਬਿ ਦੇ ਪਿੰਡ ਬੁਰਜ ਅਤੇ ਲੋਧੀਪੁਰ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ। ਮਨੀਸ਼ ਤਿਵਾੜੀ ਨੂੰ ਦੱਸਿਆ ਕਿ ਬਰਸਾਤ ਕਾਰਨ ਸਤਲੁਜ ਅਤੇ ਸਵਾ ਨਦੀਆਂ ਦਾ ਪਾਣੀ ਪਿੰਡਾਂ ਵਿੱਚ ਦਾਖਲ ਹੋ ਗਿਆ ਹੈ, ਜਿਸ ਕਾਰਨ ਫ਼ਸਲਾਂ, ਘਰਾਂ ਤੇ ਸੜਕਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਸੰਸਦ ਦੇ ਆਗਾਮੀ ਸੈਸ਼ਨ ਦੌਰਾਨ ਪਾਣੀ ਕਾਰਨ ਹਲਕੇ ਨੂੰ ਹੋਣ ਵਾਲੇ ਨੁਕਸਾਨ ਦਾ ਮੁੱਦਾ ਉਠਾਉਣਗੇ।

ਖਰੜ: ਮਨੀਸ਼ ਤਿਵਾੜੀ ਨੇ ਪਿੰਡ ਕੁਬਾਹੇੜੀ, ਮੀਆਂਪੁਰ ਚੰਗਰ ਅਤੇ ਖਿਜਰਾਬਾਦ ਵਿੱਚ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਪਿੰਡ ਮੀਆਂਪੁਰ ਚੰਗਰ ਦੇ ਲਾਪਤਾ ਲੜਕੇ ਦੀ ਭਾਲ ਲਈ ਐੱਨਡੀਆਰਐੱਫ ਦੀ ਮਦਦ ਲਈ ਜਾਵੇ। -ਪੱਤਰ ਪ੍ਰੇਰਕ

Advertisement

Advertisement
Tags :
ਤਿਵਾੜੀਦੌਰਾਬੁਰਜਮਨੀਸ਼ਲੋਧੀਪੁਰਵੱਲੋਂ