DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਕਤਸਰ ਜੇਲ੍ਹ ਵਿਚ ਹਿੰਸਾ: 14 ਹੋਰ ਕੈਦੀਆਂ ਖਿਲਾਫ਼ ਕੇਸ ਦਰਜ

ਮੁਕਤਸਰ ਜ਼ਿਲ੍ਹਾ ਜੇਲ੍ਹ ਵਿਚ ਵੀਰਵਾਰ ਤੇ ਸ਼ਨਿੱਚਰਵਾਰ ਨੂੰ ਹਿੰਸਕ ਝੜਪਾਂ ਦੀਆਂ ਦੋ ਘਟਨਾਵਾਂ ਵਿਚ 14 ਕੈਦੀਆਂ ਖਿਲਾਫ਼ ਸੱਜਰੇ ਕੇਸ ਮਗਰੋਂ ਹੁਣ ਤੱਕ 37 ਕੈਦੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਝੜਪਾਂ ਵਿਚ ਪੰਜ ਕੈਦੀ ਤੇ ਦੋ ਜੇਲ੍ਹ ਮੁਲਾਜ਼ਮ ਜ਼ਖ਼ਮੀ...
  • fb
  • twitter
  • whatsapp
  • whatsapp
Advertisement

ਮੁਕਤਸਰ ਜ਼ਿਲ੍ਹਾ ਜੇਲ੍ਹ ਵਿਚ ਵੀਰਵਾਰ ਤੇ ਸ਼ਨਿੱਚਰਵਾਰ ਨੂੰ ਹਿੰਸਕ ਝੜਪਾਂ ਦੀਆਂ ਦੋ ਘਟਨਾਵਾਂ ਵਿਚ 14 ਕੈਦੀਆਂ ਖਿਲਾਫ਼ ਸੱਜਰੇ ਕੇਸ ਮਗਰੋਂ ਹੁਣ ਤੱਕ 37 ਕੈਦੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਝੜਪਾਂ ਵਿਚ ਪੰਜ ਕੈਦੀ ਤੇ ਦੋ ਜੇਲ੍ਹ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।

ਤਾਜ਼ਾ ਮਾਮਲਾ ਸ਼ਨਿੱਚਰਵਾਰ ਨੂੰ ਜੇਲ੍ਹ ਦੇ ਹੌਲਦਾਰ ਮੰਗਲ ਦਾਸ ਸਿੰਘ ਦੀ ਕਥਿਤ ਕੁੱਟਮਾਰ ਦੇ ਦੋਸ਼ ਵਿੱਚ ਦਰਜ ਕੀਤਾ ਗਿਆ ਹੈ। ਉਸ ਦੀਆਂ ਦੋਵੇਂ ਲੱਤਾਂ ਵਿੱਚ ਫਰੈਕਚਰ ਅਤੇ ਸਿਰ ਵਿੱਚ ਸੱਟ ਲੱਗੀ ਹੈ। ਜੇਲ੍ਹ ਦੇ ਸਹਾਇਕ ਸੁਪਰਡੈਂਟ ਧਨੀ ਰਾਮ ਦੇ ਬਿਆਨ ’ਤੇ ਦਰਜ ਐਫਆਈਆਰ ਅਨੁਸਾਰ, ਕੁਝ ਕੈਦੀਆਂ ਨੇ ਵੀਰਵਾਰ ਨੂੰ ਹੋਈ ਝੜਪ ਦਾ ਬਦਲਾ ਲੈਣ ਲਈ ਸਵੇਰੇ 8 ਵਜੇ ਦੇ ਕਰੀਬ ਮੰਗਲ ਦਾਸ ਸਿੰਘ ’ਤੇ ਹਮਲਾ ਕੀਤਾ।

Advertisement

ਐਫਆਈਆਰ ਵਿੱਚ ਕਿਹਾ ਗਿਆ ਹੈ, ‘‘ਜਦੋਂ ਮੰਗਲ ਦਾਸ ਸਿੰਘ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਦੋਸ਼ੀ ਕੈਦੀਆਂ ਨੇ ਉਨ੍ਹਾਂ ਨੂੰ ਕੁੱਟਿਆ ਅਤੇ ਇੱਕ ਕਾਤਲਾਨਾ ਹਮਲਾ ਕੀਤਾ।’’ ਮੁਲਜ਼ਮਾਂ ਖਿਲਾਫ਼ ਬੀਐੱਨਐਸ ਦੀਆਂ ਧਾਰਾਵਾਂ 110, 115, 132, 221, 191(3), 190, ਅਤੇ 351(3) ਦੇ ਨਾਲ-ਨਾਲ ਜੇਲ੍ਹ ਐਕਟ ਦੀ ਧਾਰਾ 45 ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਥਾਮ ਐਕਟ ਦੀ ਧਾਰਾ 3 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਹਿੰਸਾ ਦੀ ਪਹਿਲੀ ਘਟਨਾ ਵੀਰਵਾਰ ਸ਼ਾਮ ਨੂੰ ਹੋਈ ਸੀ, ਜਿਸ ਵਿੱਚ ਪੰਜ ਕੈਦੀ ਅਤੇ ਇੱਕ ਜੇਲ੍ਹ ਕਰਮਚਾਰੀ ਜ਼ਖ਼ਮੀ ਹੋ ਗਏ ਸਨ। ਇਸ ਤੋਂ ਇਲਾਵਾ ਕੈਦੀਆਂ ਨੇ ਕਥਿਤ ਤੌਰ 'ਤੇ ਇੱਕ ਹੋਰ ਜੇਲ੍ਹ ਕਰਮਚਾਰੀ ਦੀ ਵਰਦੀ ਪਾੜ ਦਿੱਤੀ ਸੀ। ਮੁਕਤਸਰ ਸਦਰ ਪੁਲੀਸ ਨੇ ਇਸ ਘਟਨਾ ਦੇ ਸਬੰਧ ਵਿੱਚ 23 ਕੈਦੀਆਂ ਨੂੰ ਬੀਐੱਨਐੱਸ ਦੀ ਧਾਰਾ 221, 132, 115(2), 118(1), 304(2), ਅਤੇ 127(2) ਦੇ ਨਾਲ-ਨਾਲ ਜੇਲ੍ਹ ਐਕਟ ਦੀ ਧਾਰਾ 45 ਤਹਿਤ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਝੜਪ ਪੁਰਾਣੀ ਰੰਜਿਸ਼ ਦਾ ਨਤੀਜਾ ਸੀ।

ਵੀਰਵਾਰ ਦੀ ਘਟਨਾ ਲਈ ਦਰਜ ਐੱਫਆਈਆਰ ਮੁਤਾਬਕ ਬਲਜਿੰਦਰ ਸਿੰਘ ਉਰਫ ਗਾਂਧੀ ਅਤੇ ਗੁਰਮੀਤ ਸਿੰਘ ਉਰਫ ਮੀਤਾ ਦੀ ਅਗਵਾਈ ਵਿੱਚ ਕੈਦੀਆਂ ਦੇ ਇੱਕ ਸਮੂਹ ਨੇ ਕਥਿਤ ਤੌਰ ’ਤੇ ਇੱਕ ਜੇਲ੍ਹ ਕਰਮਚਾਰੀ ਤੋਂ ਚਾਬੀਆਂ ਖੋਹ ਲਈਆਂ, ਹੋਰ ਕੈਦੀਆਂ ਨੂੰ ਛੁਡਾ ਲਿਆ, ਕਰਮਚਾਰੀ ਨੂੰ ਅੰਦਰ ਬੰਦ ਕਰ ਦਿੱਤਾ, ਅਤੇ ਇੱਕ ਹੋਰ ਬੈਰਕ ਵਿੱਚ ਵਿਰੋਧੀਆਂ ’ਤੇ ਲੋਹੇ ਦੀਆਂ ਰਾਡਾਂ ਅਤੇ ਇੱਕ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਤਿੰਨ ਸਹਾਇਕ ਜੇਲ੍ਹ ਸੁਪਰਡੈਂਟ - ਵਰਿੰਦਰ ਕੁਮਾਰ, ਸੁਖਮੰਦਰ ਸਿੰਘ ਅਤੇ ਨਛੱਤਰ ਸਿੰਘ - ਵਿਵਸਥਾ ਬਹਾਲ ਕਰਨ ਲਈ ਮੌਕੇ ’ਤੇ ਪਹੁੰਚੇ, ਹਾਲਾਂਕਿ ਸੁਖਮੰਦਰ ਸਿੰਘ ਜ਼ਖਮੀ ਹੋ ਗਿਆ।

ਸੂਤਰਾਂ ਨੇ ਦੱਸਿਆ ਕਿ ਕੁਝ ਕੈਦੀਆਂ ਨੂੰ ਹਾਲ ਹੀ ਵਿੱਚ ਫਰੀਦਕੋਟ ਜੇਲ੍ਹ ਤੋਂ ਤਬਦੀਲ ਕੀਤੇ ਜਾਣ ਤੋਂ ਬਾਅਦ ਤਣਾਅ ਵੱਧ ਗਿਆ ਸੀ। ਹਿੰਸਾ ਵਿੱਚ ਸ਼ਾਮਲ ਕਈ ਕੈਦੀਆਂ ’ਤੇ ਪਹਿਲਾਂ ਹੀ ਕਤਲ ਅਤੇ ਇਰਾਦਾ ਕਤਲ ਸਮੇਤ ਗੰਭੀਰ ਦੋਸ਼ ਸਨ। ਮੁਕਤਸਰ ਸਦਰ ਥਾਣੇ ਦੇ ਐਸਐਚਓ ਇੰਸਪੈਕਟਰ ਵਰੁਣ ਯਾਦਵ ਨੇ ਕਿਹਾ, ‘ਅਸੀਂ ਐਫਆਈਆਰ ਦਰਜ ਕਰ ਲਈਆਂ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਜੇਲ੍ਹ ਤੋਂ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਮੰਗਾਂਗੇ।’

Advertisement
×