DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ੈਲਰ ਵਿੱਚ ਛਾਪੇਮਾਰੀ ਤੋਂ ਬਾਅਦ ਵਿਜੀਲੈਂਸ ਵੱਲੋਂ 13 ਆੜ੍ਹਤੀਏ ਤਲਬ

ਪਿੰਡ ਸਿੰਘੇਵਾਲਾ ਦੀ ਪੀਐੱਮ ਰਾਈਸ ਮਿਲ ਵਿੱਚ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਮਾਰੇ ਛਾਪੇ ਤੋਂ ਬਾਅਦ ਮੰਡੀ ਕਿੱਲਿਆਵਾਲੀ ਦੀ ਦਾਣਾ ਮੰਡੀ ਦੇ 13 ਆੜ੍ਹਤੀਏ ਵੀ ਹੁਣ ਰਾਡਾਰ ’ਤੇ ਆ ਗਏ ਹਨ। ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵੱਲੋਂ ਉਨ੍ਹਾਂ ਨੂੰ ਨੋਟਿਸ...

  • fb
  • twitter
  • whatsapp
  • whatsapp
featured-img featured-img
ਵਿਜੀਲੈਂਸ ਵੱਲੋਂ ਸ਼ੈਲਰ ਵਿੱਚ ਮਾਰੇ ਗਏ ਛਾਪੇ ਮੌਕੇ ਦੀ ਫਾਈਲ ਫੋਟੋ
Advertisement
ਪਿੰਡ ਸਿੰਘੇਵਾਲਾ ਦੀ ਪੀਐੱਮ ਰਾਈਸ ਮਿਲ ਵਿੱਚ ਬੀਤੇ ਦਿਨੀਂ ਵਿਜੀਲੈਂਸ ਵੱਲੋਂ ਮਾਰੇ ਛਾਪੇ ਤੋਂ ਬਾਅਦ ਮੰਡੀ ਕਿੱਲਿਆਵਾਲੀ ਦੀ ਦਾਣਾ ਮੰਡੀ ਦੇ 13 ਆੜ੍ਹਤੀਏ ਵੀ ਹੁਣ ਰਾਡਾਰ ’ਤੇ ਆ ਗਏ ਹਨ। ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜ ਕੇ ਮੰਗਲਵਾਰ ਨੂੰ ਜ਼ਿਲ੍ਹਾ ਦਫਤਰ ਹਾਜ਼ਰ ਹੋਣ ਲਈ ਤਲਬ ਕੀਤਾ ਹੋਇਆ ਹੈ।
ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਝੋਨੇ ਦੇ ਗੱਟਿਆਂ ਦੇ ਵਜ਼ਨ ਵਿਚ ਕਥਿਤ ਤੌਰ ’ਤੇ ਵਾਧ-ਘਾਟ ਅਤੇ ਹੋਰ ਬੇਨਿਯਮੀਆਂ ਦੇ ਕਥਿਤ ਸੰਕੇਤਾਂ ਉਪਰੰਤ ਵਿਜੀਲੈਂਸ ਵੱਲੋਂ ਸ਼ੈਲਰ ਦੀ ਸਮੁੱਚੀ ਖਰੀਦ ਦੀ ਜਾਂਚ ਕੀਤੀ ਜਾ ਰਹੀ ਹੈ। ਖੇਤਰ ਵਿੱਚ ਲਗਪਗ 800 ਕੁਇੰਟਲ ਦੇ ਕਥਿਤ ਫ਼ਰਕ ਦੀ ਚਰਚਾ ਹੈ।
ਜਿਸ ਨੇ ਪੂਰੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਸ਼ੈਲਰ ਕਾਰੋਬਾਰ ਦੇ ਜਾਣਕਾਰਾਂ ਅਨੁਸਾਰ ਸਮੁੱਚੇ ਪੰਜਾਬ ਵਿੱਚ ਆਪਣੇ ਲਿਹਾਜ਼ਦਾਰਾਂ ਅਤੇ ਖੂਨ ਦੇ ਰਿਸ਼ਤੇ ਵਿਚ ਆੜ੍ਹਤ ਫਰਮਾਂ ਬਣਾ ਕੇ ਝੋਨਾ ਖਰੀਦ ਨੂੰ ਮਨਮਰਜ਼ੀ ਨਾਲ ਕਿਸਾਨਾਂ ਤੋਂ ਸਿੱਧੀ ਗੈਰਕਾਨੂੰਨੀ ਖਰੀਦ ਅਤੇ ਮੁਨਾਫ਼ਾਖੋਰੀ ਲਈ ਵੱਖ-ਵੱਖ ਹਥਕੰਡੇ ਅਪਣਾਏ ਜਾਂਦੇ ਹਨ।
ਜਿਸ ਵਿੱਚ ਖਰੀਦ ਏਜੰਸੀਆਂ ਅਤੇ ਮਾਰਕੀਟ ਕਮੇਟੀਆਂ ਦੇ ਤੰਤਰ ਦੀ ਮਿਲੀਭੁਗਤ ਵੱਡਾ ਰੋਲ ਨਿਭਾਉਂਦੀ ਹੈ। ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਨ੍ਹਾਂ ਆੜ੍ਹਤ ਫਰਮਾਂ ਨੂੰ ਨੋਟਿਸ ਜਾਰੀ ਕਰਕੇ ਪੜਤਾਲ ਲਈ ਤਲਬ ਕੀਤਾ ਗਿਆ ਹੈ। ਉਨ੍ਹਾਂ ਵਿਚ ਪ੍ਰਭਦਿਆਲ ਮੇਘਰਾਜ, ਨੰਦਲਾਲ ਲਲਿਤ ਕੁਮਾਰ, ਰਣਜੀਤ ਸਿੰਘ ਗੁਰਪਿਆਸ ਸਿੰਘ, ਸਰਾਂ ਪੇਸਟੀਸਾਈਡਜ਼, ਤੁਸ਼ਾਰ ਟਰੇਡਿੰਗ ਕੰਪਨੀ, ਜੱਗਾ ਟਰੇਡਿੰਗ ਕੰਪਨੀ, ਮਹਿਤਾ ਬ੍ਰਦਰਜ਼, ਕ੍ਰਿਸ਼ਨ ਲਾਲ ਅੱਗਰਵਾਲ, ਸ਼ੁਭ ਰਾਮ ਬਿਹਾਰੀ ਲਾਲ, ਝਾਲਰੀਆ ਬ੍ਰਦਰਜ਼, ਹਰਗੁਲਾਲ ਸੇਠੀ ਐਂਡ ਸੰਨਜ਼, ਸੁਖਮਨ ਟਰੇਡਿੰਗ ਕੰਪਨੀ ਅਤੇ ਬਾਂਸਲ ਬ੍ਰਦਰਜ਼ ਸ਼ਾਮਲ ਹਨ।
ਕੱਚਾ ਆੜ੍ਹਤੀਆ ਐਸੋਸੀਏਸ਼ਨ ਮੰਡੀ ਕਿਲਿਆਂਵਾਲੀ ਦੇ ਸਾਬਕਾ ਪ੍ਰਧਾਨ ਗੁਰਪਿਆਸ ਸਿੰਘ ਨੰਬਰਦਾਰ ਨੇ 13 ਫਰਮਾਂ ਨੂੰ ਜਾਰੀ ਨੋਟਿਸਾਂ ਦੀ ਪੁਸ਼ਟੀ ਕਰਦੇ ਕਿਹਾ ਕਿ ਵਿਜੀਲੈਂਸ ਨੂੰ ਪੀਐੱਮ ਰਾਈਸ ਮਿਲ ਵਿਚ ਬਾਹਰੋਂ ਝੋਨਾ ਆਉਣ ਦਾ ਖਦਸ਼ਾ ਹੈ। ਜਿਸ ਕਰਕੇ ਸਬੰਧਿਤ ਆੜ੍ਹਤ ਫਰਮਾਂ ਨੂੰ ਨੋਟਿਸ ਜਾਰੀ ਕੀਤੇ ਗਏ। ਨੰਬਰਦਾਰ ਮੁਤਾਬਕ ਉਨ੍ਹਾਂ ਨੇ ਨਿਯਮਾਂ ਤਹਿਤ ਸਰਕਾਰੀ ਏਜੰਸੀ ਨੂੰ ਝੋਨਾ ਵੇਚਿਆ ਹੈ। ਆੜ੍ਹਤ ਫਰਮ ਮੈਸਰਜ ਹਰਗੁਲਾਲ ਸੇਠੀ ਐਂਡ ਕੰਪਨੀ ਦੇ ਭੁਪਿੰਦਰ ਕੁਮਾਰ ਭਿੰਦਾ ਸੇਠੀ ਦਾ ਕਹਿਣਾ ਸੀ ਕਿ ਸ਼ੈਲਰ ਵਿਚ ਝੋਨੇ ਦੇ ਗਟਿਆਂ ਦੇ ਘੱਟ ਵਜ਼ਨ ਕਰਕੇ ਨੋਟਿਸ ਆਏ ਹਨ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੇ ਝੋਨੇ ਦੇ ਗੱਟੇ ਵਜ਼ਨ ਵਿਚ ਪੂਰੇ ਭੇਜੇ ਸਨ।
ਜ਼ਿਕਰਯੋਗ ਹੈ ਕਿ 15 ਨਵੰਬਰ ਨੂੰ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਦੇ ਡੀਐੱਸਪੀ ਅਮਨਦੀਪ ਸਿੰਘ ਮਾਨ ਦੀ ਅਗਵਾਈ ਹੇਠ ਪੀਐੱਮ ਰਾਈਸ ਮਿਲ 'ਤੇ ਛਾਪੇਮਾਰੀ ਕੀਤੀ ਗਈ ਸੀ।
Advertisement
×