Video-ਗ੍ਰਨੇਡ ਹਲਮਾ: ਈ-ਰਿਕਸ਼ਾ ’ਤੇ ਆਏ ਵਿਅਕਤੀ ਨੇ ਕਾਲੀਆ ਦੇ ਘਰ ’ਤੇ ਸੁੱਟਿਆ ਕਥਿਤ ਗ੍ਰਨੇਡ
Grenade attack at BJP Leader Manoranjan Kalia's House
Advertisement
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 08 ਅਪਰੈਲ
ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਵਿਚ ਇਕ ਹਮਲਾਵਰ ਈ-ਰਿਕਸ਼ਾ ’ਤੇ ਆਉਂਦਾ ਦਿਖਾਇਆ ਗਿਆ ਹੈ ਅਤੇ ਭੱਜਣ ਤੋਂ ਪਹਿਲਾਂ ਕਥਿਤ ਤੌਰ ’ਤੇ ਗ੍ਰਨੇਡ ਸੁੱਟ ਰਿਹਾ ਹੈ। ਕਾਲੀਆ ਇਕ ਸਾਬਕਾ ਕੈਬਨਿਟ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਹਨ। ਉਹ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਵੀ ਹਨ। ਜ਼ਿਕਰਯੋਗ ਹੈ ਕਿ ਜਲੰਧਰ ਦੇ ਸ਼ਾਸਤਰੀ ਮਾਰਕੀਟ ਨੇੜੇ ਕਾਲੀਆ ਦੇ ਘਰ ’ਤੇ ਸਵੇਰੇ 1 ਵਜੇ ਦੇ ਕਰੀਬ ਉੱਚੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
Advertisement
Advertisement
ਡਿਪਟੀ ਕਮਿਸ਼ਨਰ ਆਫ਼ ਪੁਲੀਸ ਮਨਪ੍ਰੀਤ ਸਿੰਘ ਨੇ ਕਿਹਾ ਕਿ ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਅਤੇ ਫੋਰੈਂਸਿਕ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਭਾਜਪਾ ਆਗੂ ਗਾਲੀਆ ਨੇ ਕਿਹਾਠ "ਗ੍ਰਨੇਡ ਹਮਲਾ ਇੰਨਾ ਭਿਆਨਕ ਸੀ ਕਿ ਘਰ ਵਿੱਚ ਲੱਗੀ ਪਾਰਟੀਸ਼ਨ ਬੁਰੀ ਤਰ੍ਹਾਂ ਨੁਕਸਾਨੀ ਗਈ। ਰਸੋਈ ਦੀ ਖਿੜਕੀ ਦਾ ਸ਼ੀਸ਼ਾ ਨੁਕਸਾਨਿਆ ਗਿਆ। ਇਕ ਬਾਥਰੂਮ ਦਾ ਦਰਵਾਜ਼ਾ ਨੁਕਸਾਨਿਆ ਗਿਆ। ਇਸ ਤੋਂ ਇਲਾਵਾ ਮੁੱਖ ਗੇਟ ਦੇ ਫਰਸ਼ ਅਤੇ SUV ਨੂੰ ਵੀ ਕੁਝ ਨੁਕਸਾਨ ਪਹੁੰਚਿਆ।
ਕਾਲੀਆ ਨੇ ਕਿਹਾ ਕਿ ਜਦੋਂ ਉਨ੍ਹਾਂ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਸੌਂ ਰਿਹਾ ਸੀ ਅਤੇ ਪਹਿਲਾਂ ਉਨ੍ਹਾਂ ਸੋਚਿਆ ਕਿ ਓਵਰਲੋਡ ਕਾਰਨ ਬਿਜਲੀ ਦੇ ਟ੍ਰਾਂਸਫਾਰਮਰ ਵਿਚ ਧਮਾਕਾ ਹੋਇਆ ਹੈ, ਫਿਰ ਡਰਾਈਵਰ ਨੇ ਦੱਸਿਆ ਕਿ ਇਹ ਇਕ ਧਮਾਕਾ ਸੀ। ਜਿਸ ਤੋਂ ਬਾਅਦ ਉਨ੍ਹਾਂ ਪੁਲੀਸ ਨੂੰ ਫ਼ੋਨ ਕੀਤਾ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ, ਫਿਰ ਉਨ੍ਹਾਂ ਆਪਣੇ ਗੰਨਮੈਨ ਨੂੰ ਪੁਲੀਸ ਸਟੇਸ਼ਨ ਭੇਜਿਆ। ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ: "ਅਸੀਂ ਸੀਸੀਟੀਵੀ ਟ੍ਰੇਲ ਦੀ ਜਾਂਚ ਕਰ ਰਹੇ ਹਾਂ।"
ਪਿਛਲੇ ਚਾਰ ਤੋਂ ਪੰਜ ਮਹੀਨਿਆਂ ਵਿੱਚ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿਚ ਪੁਲੀਸ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਧਮਾਕਿਆਂ ਦੀਆਂ ਕਈ ਘਟਨਾਵਾਂ ਵਾਪਰੀਆਂ ਹਨ। ਪਿਛਲੇ ਮਹੀਨੇ ਅੰਮ੍ਰਿਤਸਰ ਵਿਚ ਇਕ ਮੰਦਰ ਦੇ ਬਾਹਰ ਇੱਕ ਧਮਾਕਾ ਹੋਇਆ ਸੀ।
Advertisement
×