ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹੇ
ਟਮਾਟਰ 200 ਤੋਂ 300 ਪ੍ਰਤੀ ਕਿੱਲੋ ਤੇ ਗੋਭੀ ਦਾ ਭਾਅ 150 ਪ੍ਰਤੀ ਕਿੱਲੋ ਹੋਇਆ
Advertisement
ਰੁਚਿਕਾ ਐਮ ਖੰਨਾ
ਚੰਡੀਗੜ੍ਹ, 15 ਜੁਲਾਈ
Advertisement
ਪੰਜਾਬ ਦੇ ਜ਼ਿਆਦਾਤਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ। ਇਥੇ ਟਮਾਟਰ 200 ਤੋਂ 300 ਰੁਪਏ ਪ੍ਰਤੀ ਕਿਲੋ ਅਤੇ ਗੋਭੀ 150 ਰੁਪਏ ਕਿਲੋ ਵਿਕ ਰਹੀ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕ ਹੁਣ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਹਨ। ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਰੋਪੜ, ਮੁਹਾਲੀ, ਪਟਿਆਲਾ ਅਤੇ ਜਲੰਧਰ ਵਿੱਚ ਇੱਕ ਹਫ਼ਤੇ ਵਿੱਚ ਸਾਰੀਆਂ ਸਬਜ਼ੀਆਂ ਦੇ ਭਾਅ ਲਗਪਗ ਦੁੱਗਣੇ ਹੋ ਗਏ ਹਨ। ਪਟਿਆਲਾ ਵਿਚ ਹੋਲਸੇਲ ਦਾ ਕੰਮ ਕਰਦੇ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪ ਰਾਜਪੁਰਾ ਤੋਂ ਮਹਿੰਗੇ ਭਾਅ ਸਬਜ਼ੀਆਂ ਮਿਲ ਰਹੀਆਂ ਹਨ ਜਦ ਤਕ ਪਾਣੀ ਦਾ ਪੱਧਰ ਹੇਠਾਂ ਆਵੇਗਾ ਤਾਂ ਸਬਜ਼ੀਆਂ ਦੇ ਭਾਅ ਵਿਚ ਵੀ ਗਿਰਾਵਟ ਆਉਣ ਦੀ ਉਮੀਦ ਹੈ।
Advertisement
Advertisement
×