ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜਣੇਪੇ ਲਈ ਆਈ ਔਰਤ ਨੂੰ ਰੈਫਰ ਕਰਨ ’ਤੇ ਹੋਇਆ ਹੰਗਾਮਾ; ਨਵਜੰਮੀ ਬੱਚੀ ਦੀ ਮੌਤ

ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਵਧੀਆ ਸਿਹਤ ਸੇਵਾਵਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਿਵਲ ਹਸਪਤਾਲ ਖੰਨਾ ਵਿਚ ਪਹਿਲਾਂ ਕਥਿਤ ਤੌਰ ’ਤੇ ਡਾਕਟਰਾਂ ਦੇ ਨਾ ਹੋਣ ਅਤੇ ਬਾਅਦ ਵਿਚ ਆਕਸੀਜਨ ਖ਼ਤਮ ਹੋਣ ਕਾਰਨ ਨਵਜੰਮੀ ਬੱਚੀ ਦੀ...
ਸੰਕੇਤਕ ਤਸਵੀਰ
Advertisement

ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਵਧੀਆ ਸਿਹਤ ਸੇਵਾਵਾਂ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸਿਵਲ ਹਸਪਤਾਲ ਖੰਨਾ ਵਿਚ ਪਹਿਲਾਂ ਕਥਿਤ ਤੌਰ ’ਤੇ ਡਾਕਟਰਾਂ ਦੇ ਨਾ ਹੋਣ ਅਤੇ ਬਾਅਦ ਵਿਚ ਆਕਸੀਜਨ ਖ਼ਤਮ ਹੋਣ ਕਾਰਨ ਨਵਜੰਮੀ ਬੱਚੀ ਦੀ ਮੌਤ ਹੋ ਗਈ।

ਦੁੱਖ ਦੀ ਗੱਲ ਇਹ ਰਹੀ ਕਿ ਜਦੋਂ ਅਪਰੇਸ਼ਨ ਕਰ ਕੇ ਬੱਚੀ ਦਾ ਜਨਮ ਹੋਇਆ ਤਾਂ ਉਸਦੀ ਸਿਹਤ ਠੀਕ ਨਾ ਹੋਣ ਕਾਰਨ 108 ਐਬੂਲੈਂਸ ਰਾਹੀਂ ਪਟਿਆਲਾ ਭੇਜਿਆ ਗਿਆ, ਪਰ ਰਸਤੇ ਵਿਚ ਆਕਸੀਜਨ ਖਤਮ ਹੋ ਗਈ ਅਤੇ ਐਬੂਲੈਂਸ ਬਦਲੀ ਗਈ। ਜਦੋਂ ਪਰਿਵਾਰ ਬੱਚੀ ਨੂੰ ਲੈ ਕੇ ਪਟਿਆਲਾ ਪਹੁੰਚਿਆ ਤਾਂ ਉੱਥੇ ਵੈਂਟੀਲੇਟਰ ਉਪਲਬਧ ਨਹੀਂ ਹੋਈ ਤਾਂ ਬੱਚੀ ਨੂੰ ਅੱਗੇ ਚੰਡੀਗੜ੍ਹ ਭੇਜਿਆ ਗਿਆ, ਜਿੱਥੇ ਡਾਕਟਰਾਂ ਵੱਲੋਂ ਆਕਸੀਜਨ ਲਗਾ ਕੇ ਬੱਚੀ ਦੀ 5 ਤੋਂ 6 ਘੰਟੇ ਸੰਭਾਲ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

Advertisement

ਜਾਣਕਾਰੀ ਅਨੁਸਾਰ ਮਨਦੀਪ ਕੌਰ ਵਾਸੀ ਬਾਜ਼ੀਗਰ ਬਸਤੀ ਖੰਨਾ ਦਾ ਕਰੀਬ 9 ਮਹੀਨੇ ਤੋਂ ਸਰਕਾਰੀ ਹਸਪਤਾਲ ਤੋਂ ਜਣੇਪੇ ਲਈ ਇਲਾਜ ਚੱਲ ਰਿਹਾ ਸੀ। ਕੱਲ੍ਹ ਰਾਤ ਜਦੋਂ ਉਸ ਨੂੰ ਜਣੇਪੇ ਦੇ ਦਰਦਾਂ ਕਾਰਨ ਹਸਪਤਾਲ ਪਹੁੰਚਾਇਆ ਗਿਆ ਤਾਂ ਮੌਕੇ ’ਤੇ ਕੋਈ ਗਾਇਨੀ ਡਾਕਟਰ ਨਹੀਂ ਮਿਲੀ। ਐਮਰਜੈਂਸੀ ਵਿਚ ਮੌਜੂਦ ਡਾਕਟਰ ਨੇ ਗਾਇਨੀ ਡਾਕਟਰ ਨਾਲ ਫੋਨ ’ਤੇ ਗੱਲ ਕਰ ਕੇ ਜਵਾਬ ਦਿੱਤਾ ਕਿ ਇੱਥੇ ਡਿਲੀਵਰੀ ਨਹੀਂ ਹੋ ਸਕਦੀ।

ਔਰਤ ਦੇ ਪਤੀ ਸਚਿਨ ਅਤੇ ਪਰਿਵਾਰ ਨੇ ਗੁੱਸੇ ਵਿਚ ਕਿਹਾ ਕਿ ਜਦੋਂ ਪਿਛਲੇ 9 ਮਹੀਨੇ ਤੋਂ ਇੱਥੇ ਹੀ ਇਲਾਜ ਹੋ ਰਿਹਾ ਸੀ ਤਾਂ ਅਖੀਰ ਜਣੇਪੇ ਸਮੇਂ ਕਿਉਂ ਹੱਥ ਖੜ੍ਹੇ ਕਰ ਦਿੱਤੇ ਗਏ? ਇਸ ਦਾ ਪਤਾ ਲੱਗਣ ’ਤੇ ਅਕਾਲੀ ਦਲ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਹਸਪਤਾਲ ਪੁੱਜ ਕੇ ਡਾਕਟਰਾਂ ਨਾਲ ਗੱਲ ਕੀਤੀ ਪਰ ਕੋਈ ਹੱਲ ਨਾ ਹੋਇਆ। ਪਰਿਵਾਰ ਨੂੰ ਵਾਰ ਵਾਰ ਪ੍ਰਾਈਵੇਟ ਐਬੂਲੈਂਸ ਦਾ ਪ੍ਰਬੰਧ ਕਰਕੇ ਔਰਤ ਨੂੰ ਪਟਿਆਲਾ ਲਿਜਾਣ ਲਈ ਜ਼ੋਰ ਪਾਇਆ ਗਿਆ।

ਉਪਰੰਤ ਪਰਿਵਾਰ ਦੇ ਹੰਗਾਮੇ ’ਤੇ ਡਾਕਟਰਾਂ ਦੀ ਟੀਮ ਬੁਲਾਈ ਗਈ ਅਤੇ ਐਸਐਮਓ ਡਾ. ਮਨਿੰਦਰ ਸਿੰਘ ਭਸੀਨ ਵੱਲੋਂ ਔਰਤ ਦਾ ਅਪਰੇਸ਼ਨ ਕਰਕੇ ਪਰਿਵਾਰ ਨੂੰ ਸ਼ਾਂਤ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੇ ਮਾਹਿਰ ਪ੍ਰਾਈਵੇਟ ਡਾਕਟਰ ਨੂੰ ਵੀ ਬੁਲਾਇਆ ਗਿਆ। ਇਸ ਦੌਰਾਨ ਬੱਚੀ ਦਾ ਜਨਮ ਹੋਇਆ ਪਰ ਹਸਪਤਾਲ ਵਿਚ ਵੈਂਟੀਲੇਟਰ ਨਾ ਹੋਣ ਕਾਰਨ ਜ਼ੱਚਾ-ਬੱਚਾ ਦੀ ਹਾਲਤ ਵਿਗੜ ਗਈ ਤੇ ਜਿਨ੍ਹਾਂ ਨੂੰ ਰੈਫ਼ਰ ਕੀਤਾ ਗਿਆ।

ਐਸਐਮਓ ਡਾ. ਭਸੀਨ ਨੇ ਕਿਹਾ ਕਿ ਗਾਇਨੀ ਡਾ. ਕਵਿਤਾ ਸ਼ਰਮਾ ਦੀ ‘ਲਾਪ੍ਰਵਾਹੀ’ ਸਾਹਮਣੇ ਆਈ ਹੈ। ਉਨ੍ਹਾਂ ਦਾ ਫਰਜ਼ ਸੀ ਕਿ ਉਹ ਆਪਣੇ ਮਰੀਜ਼ ਦੀ ਜਾਂਚ ਲਈ ਆਉਂਦੇ ਕਿਉਂਕਿ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਡਾਕਟਰ ਨੇ ਮਰੀਜ਼ ਨੂੰ ਦੇਖਣ ਦੀ ਜਗ੍ਹਾ ਘਰ ਬੈਠ ਕੇ ਰੈਫ਼ਰ ਕਰਨ ਦੇ ਹੁਕਮ ਦੇ ਦਿੱਤੇ ਜਦੋਂ ਕਿ ਉਨ੍ਹਾਂ ਨੇ ਸਟੇਸ਼ਨ ਛੱਡਣ ਦੀ ਕੋਈ ਛੁੱਟੀ ਨਹੀਂ ਲਈ ਸੀ। ਉੱਚ ਅਧਿਕਾਰੀਆਂ ਵੱਲੋਂ ਡਾ. ਕਵਿਤਾ ਦੀ ਸਿਵਲ ਸਰਜਨ ਪੱਧਰ ’ਤੇ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਉਨ੍ਹਾਂ ਆਕਸਜੀਨ ਖ਼ਤਮ ਹੋਣ ਦੇ ਬਿਆਨ ਨੂੰ ਝੂਠਾ ਅਤੇ ਬੇਬੁਨਿਆਦ ਦੱਸਦਿਆਂ ਕਿਹਾ ਕਿ ਆਕਸੀਜਨ ਖ਼ਤਮ ਨਹੀਂ ਹੋ ਸਕਦੀ ਕਿਉਂਕਿ ਨਵਾਂ ਸਿਲੰਡਰ ਦੇ ਕੇ ਜਾਂਚ ਕਰਕੇ ਭੇਜਿਆ ਗਿਆ ਸੀ ਪਰ ਬੱਚੇ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ।

Advertisement