ਅਨੋਖੀ ਪਹਿਲ: ਪੜ੍ਹੋ ਕਿਤਾਬ, ਲਓ ਇਨਾਮ !
ਬਠਿੰਡਾ ਦੇ ਪਿੰਡ ਬੱਲ੍ਹੋ ’ਚ ਸਾਹਿਤ ਦੀ ਕਿਤਾਬ ਪੜ੍ਹਨ ਵਾਲੇ ਨੂੰ ਮਿਲੇਗਾ ਨਗਦ ਇਨਾਮ
ਬਠਿੰਡਾ ਜ਼ਿਲ੍ਹਾ ਦੇ ਪਿੰਡ ਬੱਲ੍ਹੋ ਨੇ ਅਨੋਖੀ ਪਹਿਲ ਕੀਤੀ ਹੈ ਜਿਸ ਦਾ ਮਕਸਦ ਪਿੰਡ ਦੇ ਸਕੂਲੀ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਹੈ । ਅੱਜ ਪਿੰਡ ’ਚ ਹੋਏ ਧਾਰਮਿਕ ਸਮਾਗਮਾਂ ਦੌਰਾਨ ਤਰਨਜੋਤ ਵੈਲਫੇਅਰ ਸੋਸਾਇਟੀ ਨੇ “ਪੜ੍ਹੋ ਕਿਤਾਬ, ਲਓ ਇਨਾਮ ’ ਦੀ ਸ਼ੁਰੂਆਤ ਕੀਤੀ ਹੈ।
ਸੋਸਾਇਟੀ ਦੇ ਆਗੂ ਗੁਰਮੀਤ ਸਿੰਘ ਮਾਨ ਨੇ ਸਮਾਗਮਾਂ ਚ ਦੱਸਿਆ ਕਿ ਅਗਰ ਪਿੰਡ ਦਾ ਕੋਈ ਵੀ ਸਕੂਲੀ ਵਿਦਿਆਰਥੀ ਪਿੰਡ ਦੀ ਲਾਇਬ੍ਰੇਰੀ ਵਿੱਚੋ ਸਾਹਿਤ ਦੀ ਕਿਤਾਬ ਜਾਰੀ ਕਰਾਉਂਦਾ ਹੈ ਤਾਂ ਉਸ ਨੂੰ ਕਿਤਾਬ ਵਾਪਸੀ ਤੇ ਪ੍ਰਤੀ ਕਿਤਾਬ 100 ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਹਰ ਕਿਤਾਬ ਤੇ ਇਨਾਮ ਮਿਲੇਗਾ ।ਕਿਸੇ ਕਿਸਮ ਦੀ ਕੋਈ ਸ਼ਰਤ ਨਹੀਂ ਰੱਖੀ ਗਈ।
ਇਸ ਮੌਕੇ ਗੁਰਮੀਤ ਮਾਨ ਨੇ ਦੱਸਿਆ ਕਿ ਸਾਹਿਤ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਹੁੰਦਾ ਜੋ ਇਨਸਾਨ ਨੂੰ ਜ਼ਿੰਦਗੀ ਦੀ ਔਖ ਚੋਂ ਨਿਕਲਣ ਦੀ ਸਮਰੱਥਾ ਦਿੰਦਾ ਹੈ । ਕਿਤਾਬਾਂ ਜ਼ਿੰਦਗੀ ਨੂੰ ਸਾਰਥਿਕ ਮੋੜਾ ਦਿੰਦੀਆਂ ਹਨ।
ਇਸ ਮੌਕੇ ਬਤੌਰ ਚੀਫ਼ ਗੈਸਟ Shri Chandar Bajaj chairman Mohit minerals Ltd ਵੱਲੋਂ ਸ਼ਾਮਲ ਹੋ ਕੇ ਸਕੀਮ ਦੀ ਸ਼ੁਰੂਆਤ ਕੀਤੀ ਗਈ।

