DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪਾਣੀ ਦੀ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਪੀਟੀਆਈ ਅਧਿਆਪਕ

ਪੁਲੀਸ ਨਾਲ ਹੋਈ ਖਿੱਚ-ਧੂਹ; ਟੈਂਕੀ ਹੇਠਾਂ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ
  • fb
  • twitter
  • whatsapp
  • whatsapp
featured-img featured-img
ਸੰਗਰੂਰ ’ਚ ਟੈਂਕੀ ਕੋਲ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਦੇ ਹੋਏ ਪੁਲੀਸ ਮੁਲਾਜ਼ਮ।
Advertisement

ਗੁਰਦੀਪ ਸਿੰਘ ਲਾਲੀ

ਸੰਗਰੂਰ, 9 ਜੁਲਾਈ

Advertisement

ਬੇਰੁਜ਼ਗਾਰ ਪੀਟੀਆਈ ਅਧਿਆਪਕ ਅੱਜ ਦੁਪਹਿਰੇ ਵਿਜੀਲੈਂਸ ਦਫ਼ਤਰ ਨਜ਼ਦੀਕ ਹਾਊਸਿੰਗ ਬੋਰਡ ਕਲੋਨੀ ’ਚ ਸਥਿਤ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ। ਟੈਂਕੀ ਉਪਰ ਚੜ੍ਹੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ’ਚ ਸਿੱਪੀ ਸ਼ਰਮਾ ਮਾਨਸਾ ਅਤੇ ਗੁਰਸੇਵਕ ਬਠਿੰਡਾ ਸ਼ਾਮਲ ਹਨ। ਪੁਲੀਸ ਨੇ ਭਾਵੇਂ ਟੈਂਕੀ ਦੀਆਂ ਪੌੜੀਆਂ ਉਪਰ ਕੰਡਿਆਲੀ ਤਾਰ ਲਾ ਕੇ ਰਸਤਾ ਬੰਦ ਕੀਤਾ ਹੋਇਆ ਸੀ ਪਰ ਫ਼ਿਰ ਵੀ ਪੁਲੀਸ ਨੂੰ ਚਕਮਾ ਦੇ ਕੇ ਦੋਵੇਂ ਬੇਰੁਜ਼ਗਾਰ ਪੀਟੀਆਈ ਅਧਿਆਪਕ ਟੈਂਕੀ ਉਪਰ ਚੜ੍ਹ ਗਏ। ਦੱਸਣਯੋਗ ਹੈ ਕਿ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ 9 ਜੁਲਾਈ ਨੂੰ ਗੁਪਤ ਐਕਸ਼ਨ ਕਰਨਗੇ। ਟੈਂਕੀ ਹੇਠਾਂ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੀ ਪੁਲੀਸ ਨਾਲ ਖਿੱਚ-ਧੂਹ ਵੀ ਹੋਈ। ਪ੍ਰਦਰਸ਼ਨਕਾਰੀ ਜਬਰੀ ਗੇਟ ਖੋਲ੍ਹ ਕੇ ਟੈਂਕੀ ਵਾਲੀ ਥਾਂ ਅੰਦਰ ਦਾਖਲ ਹੋਣਾ ਚਾਹੁੰਦੇ ਸੀ ਪਰ ਟੈਂਕੀ ਵਾਲੀ ਥਾਂ ਦੇ ਦੋਵੇਂ ਮੁੱਖ ਗੇਟ ਬੰਦ ਕਰਕੇ ਵੱਡੀ ਤਾਦਾਦ ’ਚ ਪੁਲੀਸ ਤਾਇਨਾਤ ਸੀ ਤਾਂ ਕਿ ਪ੍ਰਦਰਸ਼ਨਕਾਰੀ ਅੰਦਰ ਨਾ ਆਉਣ। ਇਸ ਮੌਕੇ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਮਨਦੀਪ ਸਿੰਘ ਕੁੰਦੀ ਨੇ ਕਿਹਾ ਕਿ ਅੱਜ ਟੈਂਕੀ ਉਪਰ ਚੜ੍ਹੀ ਸਿੱਪੀ ਸ਼ਰਮਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੂੰਹ ਬੋਲੀ ਭੈਣ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਪੀ ਸ਼ਰਮਾ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਸੰਸਦ ਮੈਂਬਰ ਭਗਵੰਤ ਮਾਨ (ਹੁਣ ਮੁੱਖ ਮੰਤਰੀ ਪੰਜਾਬ) ਨੇ ਆਪਣੀ ਭੈਣ ਕਹਿੰਦਿਆਂ ਤੇ ਵਾਅਦਾ ਕਰਕੇ ਟੈਂਕੀ ਤੋਂ ਹੇਠਾਂ ਉਤਾਰਿਆ ਸੀ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਦਿਆਂ ਹੀ 646 ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਦੀ ਜਲਦ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।

ਸਿੱਖਿਆ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਮਗਰੋਂ ਪ੍ਰਦਰਸ਼ਨ ਸਮਾਪਤ

ਐੱਸਪੀ (ਡੀ) ਪਲਵਿੰਦਰ ਸਿੰਘ ਚੀਮਾ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਯੂਨੀਅਨ ਆਗੂਆਂ ਨਾਲ ਗੱਲਬਾਤ ਕੀਤੀ। ਇਸ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਯੂਨੀਅਨ ਦੀ 17 ਜੁਲਾਈ ਨੂੰ ਸਿੱਖਿਆ ਮੰਤਰੀ ਤੇ ਪ੍ਰਿੰਸੀਪਲ ਸਕੱਤਰ ਨਾਲ ਪੈਨਲ ਮੀਟਿੰਗ ਤੈਅ ਕਰਵਾ ਦਿੱਤੀ ਅਤੇ ਲਿਖਤੀ ਪੱਤਰ ਵੀ ਸੌਂਪ ਦਿੱਤਾ ਜਿਸ ਮਗਰੋਂ ਟੈਂਕੀ ਉਪਰ ਚੜ੍ਹੇ ਦੋਵੇਂ ਅਧਿਆਪਕ ਹੇਠਾਂ ਉਤਰ ਆਏ ਅਤੇ ਪ੍ਰਦਰਸ਼ਨ ਸਮਾਪਤ ਕਰ ਦਿੱਤਾ।

Advertisement
×