ਪੈਸਿਆਂ ਖ਼ਾਤਰ ਭਤੀਜੇ ਵੱਲੋਂ ਚਾਚੇ ਦਾ ਕਤਲ
ਇੱਥੋਂ ਨੇੜਲੇ ਪਿੰਡ ਰਾਮਪੁਰਾ ਵਿੱਚ ਸਮਾਜ ਸੇਵੀ ਅਤੇ ਕਾਰੋਬਾਰੀ ਪਵਿੱਤਰ ਸਿੰਘ ਉਰਫ਼ ਬਾਬਾ ਦਾ ਆਪਣੇ ਘਰ ਵਿੱਚ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਉਸ ਵੱਲੋਂ ਬਣਾਏ ‘ਬਾਬਾ ਡੈੱਕ’ (ਮਿਊਜ਼ਿਕ ਸਿਸਟਮ) ਦੂਰ-ਦੂਰ ਤੱਕ ਮਸ਼ਹੂਰ ਹਨ। ਇਸ ਸਬੰਧੀ ਪਵਿੱਤਰ ਕੋਲ...
Advertisement
ਇੱਥੋਂ ਨੇੜਲੇ ਪਿੰਡ ਰਾਮਪੁਰਾ ਵਿੱਚ ਸਮਾਜ ਸੇਵੀ ਅਤੇ ਕਾਰੋਬਾਰੀ ਪਵਿੱਤਰ ਸਿੰਘ ਉਰਫ਼ ਬਾਬਾ ਦਾ ਆਪਣੇ ਘਰ ਵਿੱਚ ਹੀ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਉਸ ਵੱਲੋਂ ਬਣਾਏ ‘ਬਾਬਾ ਡੈੱਕ’ (ਮਿਊਜ਼ਿਕ ਸਿਸਟਮ) ਦੂਰ-ਦੂਰ ਤੱਕ ਮਸ਼ਹੂਰ ਹਨ। ਇਸ ਸਬੰਧੀ ਪਵਿੱਤਰ ਕੋਲ ਕੰਮ ਕਰਨ ਵਾਲੇ ਗੋਬਿੰਦਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਪਵਿੱਤਰ ਦਾ ਭਤੀਜਾ ਮਨਵੀਰ ਨਸ਼ੇ ਦੀ ਪੂਰਤੀ ਲਈ ਪੈਸੇ ਲੈਣ ਵਾਸਤੇ 22 ਅਗਸਤ ਨੂੰ ਆਇਆ। ਉਸ ਨੇ ਸ਼ੀਸ਼ੇ ਵਿੱਚੋਂ ਦੇਖਿਆ ਤਾਂ ਮਨਵੀਰ ਤੇਜ਼ਧਾਰ ਹਥਿਆਰ ਨਾਲ ਪਵਿੱਤਰ ਦੇ ਸਿਰ ’ਤੇ ਵਾਰ ਕਰ ਰਿਹਾ ਸੀ। ਉਸ ਨੂੰ ਦੇਖ ਕੇ ਮਨਵੀਰ ਸਿੰਘ ਸਣੇ ਹਥਿਆਰ ਭੱਜ ਗਿਆ। ਪਵਿੱਤਰ ਸਿੰਘ ਨੂੰ ਪਟਿਆਲਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਪੁਲੀਸ ਨੇ ਮਨਵੀਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
×