ਭੇਤ-ਭਰੀ ਹਾਲਤ ’ਚ ਦੋ ਭੈਣਾਂ ਲਾਪਤਾ
ਪੱਤਰ ਪ੍ਰੇਰਕ ਜਗਰਾਉਂ, 24 ਜੂਨ ਪਿੰਡ ਅਮਰਗੜ੍ਹ ਕਲੇਰ ਦੀਆਂ ਦੋ ਸਕੀਆਂ ਭੈਣਾਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ। ਪਰਿਵਾਰ ਨੇ ਲੜਕੀਆਂ ਦੀ ਭਾਲ ਲਈ ਪੁਲੀਸ ਤੋਂ ਮਦਦ ਮੰਗੀ ਹੈ। ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਲਾਪਤਾ ਲੜਕੀਆਂ ’ਚੋਂ ਵੱਡੀ ਭੈਣ...
Advertisement
ਪੱਤਰ ਪ੍ਰੇਰਕ
ਜਗਰਾਉਂ, 24 ਜੂਨ
Advertisement
ਪਿੰਡ ਅਮਰਗੜ੍ਹ ਕਲੇਰ ਦੀਆਂ ਦੋ ਸਕੀਆਂ ਭੈਣਾਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ। ਪਰਿਵਾਰ ਨੇ ਲੜਕੀਆਂ ਦੀ ਭਾਲ ਲਈ ਪੁਲੀਸ ਤੋਂ ਮਦਦ ਮੰਗੀ ਹੈ। ਏਐੱਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਲਾਪਤਾ ਲੜਕੀਆਂ ’ਚੋਂ ਵੱਡੀ ਭੈਣ ਸੀਟੀ ਯੂਨੀਵਰਸਿਟੀ ਚੌਕੀਮਾਨ ਵਿੱਚ ਬੀਸੀਏਸਾਲ ਦੂਜਾ ਦੀ ਵਿਦਿਆਰਥਣ ਹੈ, ਜਦੋਂ ਕਿ ਦੂਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜਗਰਾਉਂ ਵਿੱਚ ਬਾਰ੍ਹਵੀਂ ’ਚ ਪੜ੍ਹਦੀ ਹੈ। ਪਰਿਵਾਰ ਅਨੁਸਾਰ ਦੋਵੇਂ 12 ਜੂਨ ਨੂੰ ਸਵੇਰੇ 9 ਵਜੇ ਘਰੋਂ ਪੜ੍ਹਨ ਲਈ ਗਈਆਂ ਪਰ ਪਰਤੀਆਂ ਨਹੀਂ, ਜਦੋਂ ਪਰਿਵਾਰ ਨੇ ਯੂਨੀਵਰਸਿਟੀ ਅਤੇ ਸਕੂਲ ਵਿੱਚ ਪਤਾ ਕੀਤਾ ਤਾਂ ਖੁਲਾਸਾ ਹੋਇਆ ਕਿ ਉਹ ਦੋਵੇਂ ਉੱਥੇ ਨਹੀਂ ਪੁੱਜੀਆਂ। ਪਰਿਵਾਰ ਨੇ 12 ਦਿਨ ਤੋਂ ਉਨ੍ਹਾਂ ਦੀ ਭਾਲ ਕੀਤੀ ਪਰ ਉਨ੍ਹਾਂ ਦੇ ਹੱਥ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲੀਸ ਵੱਲੋਂ ਅਣਪਛਾਤੇ ਵਿਅਕਤੀ ਖ਼ਿਲਾਫ਼ ਵਰਗਲਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
Advertisement
×