ਭਾਖੜਾ ਨਹਿਰ ਵਿੱਚ ਨਹਾਉਣ ਗਏ ਦੋ ਨਾਬਾਲਗ ਲੜਕੇ ਰੁੜ੍ਹੇ
ਹਰਜੀਤ ਸਿੰਘ ਖਨੌਰੀ, 18 ਮਈ ਘਰੋਂ ਨਹਾਉਣ ਗਏ ਸ਼ਹਿਰ ਦੇ ਵਾਰਡ ਨੰਬਰ-2 ਨਾਲ ਸਬੰਧਤ ਦੋ ਨਾਬਾਲਗ ਲੜਕੇ ਭਾਖੜਾ ਮੇਨ ਲਾਈਨ ਦੀ ਬਰਵਾਲਾ ਬਰਾਂਚ ਵਿੱਚ ਰੁੜ੍ਹ ਗਏ। ਇਸ ਸਬੰਧੀ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਗਲਾ ਨੇ ਦੱਸਿਆ...
Advertisement
ਹਰਜੀਤ ਸਿੰਘ
ਖਨੌਰੀ, 18 ਮਈ
Advertisement
ਘਰੋਂ ਨਹਾਉਣ ਗਏ ਸ਼ਹਿਰ ਦੇ ਵਾਰਡ ਨੰਬਰ-2 ਨਾਲ ਸਬੰਧਤ ਦੋ ਨਾਬਾਲਗ ਲੜਕੇ ਭਾਖੜਾ ਮੇਨ ਲਾਈਨ ਦੀ ਬਰਵਾਲਾ ਬਰਾਂਚ ਵਿੱਚ ਰੁੜ੍ਹ ਗਏ। ਇਸ ਸਬੰਧੀ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਗਲਾ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਕਰੀਬ 2.30 ਵਜੇ ਉਨ੍ਹਾਂ ਦੇ ਵਾਰਡ ਦੇ ਚੇਤਨ (13) ਪੁੱਤਰ ਸੁੱਖਾ ਸਿੰਘ ਅਤੇ ਸਨੀ (12) ਪੁੱਤਰ ਇੰਦਰ ਰਾਮ ਭਾਖੜਾ ਨਹਿਰ ਵਿੱਚ ਨਹਾਉਣ ਲਈ ਗਏ ਸਨ। ਇਸ ਦੌਰਾਨ ਪਾਣੀ ਦੇ ਤੇਜ਼ ਵਹਾਅ ਵਿੱਚ ਉਹ ਆਪਣਾ ਸੰਤੁਲਨ ਗੁਆ ਬੈਠੇ ਅਤੇ ਪਾਣੀ ਵਿੱਚ ਰੁੜ੍ਹ ਗਏ। ਚੇਤਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਕਲਾਂ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ ਜਦਕਿ ਸਨੀ ਵੀ ਇਸੇ ਸਕੂਲ ’ਚ ਸੱਤਵੀਂ ਜਮਾਤ ਵਿੱਚ ਪੜ੍ਹਦਾ ਹੈ। ਖ਼ਬਰ ਲਿਖੇ ਜਾਣ ਤੱਕ ਦੋਹਾਂ ਲੜਕਿਆਂ ਦੀ ਭਾਲ ਜਾਰੀ ਸੀ।
Advertisement
×