ਰੇਲ ਗੱਡੀ ਹੇਠ ਆਉਣ ਕਾਰਨ ਦੋ ਦੀ ਮੌਤ
ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੇ ਬਣੇ ਓਵਰਬ੍ਰਿਜ ਹੇਠ ਰੇਲਵੇ ਲਾਈਨਾਂ ਉੱਪਰ ਪਏ ਦੋ ਵਿਅਕਤੀ ਰੇਲ ਗੱਡੀ ਹੇਠ ਆਉਣ ਕਾਰਨ ਮਾਰੇ ਗਏ। ਇਹ ਹਾਦਸਾ ਅੱਜ ਬਾਅਦ ਦੁਪਹਿਰ ਕਰੀਬ 12.45 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਬੰਟੀ ਉਰਫ਼ ਮੋਗਲੀ...
Advertisement
ਸ੍ਰੀ ਮੁਕਤਸਰ ਸਾਹਿਬ ਦੇ ਜਲਾਲਾਬਾਦ ਰੋਡ ’ਤੇ ਬਣੇ ਓਵਰਬ੍ਰਿਜ ਹੇਠ ਰੇਲਵੇ ਲਾਈਨਾਂ ਉੱਪਰ ਪਏ ਦੋ ਵਿਅਕਤੀ ਰੇਲ ਗੱਡੀ ਹੇਠ ਆਉਣ ਕਾਰਨ ਮਾਰੇ ਗਏ। ਇਹ ਹਾਦਸਾ ਅੱਜ ਬਾਅਦ ਦੁਪਹਿਰ ਕਰੀਬ 12.45 ਵਜੇ ਵਾਪਰਿਆ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਬੰਟੀ ਉਰਫ਼ ਮੋਗਲੀ (32) ਵਾਸੀ ਟਿੱਬੀ ਸਾਹਿਬ ਰੋਡ ਅਤੇ ਮੋਹਨ ਲਾਲ (60) ਵਾਸੀ ਮੌੜ ਰੋਡ ਮੁਕਤਸਰ ਵਜੋਂ ਹੋਈ ਹੈ। ਸਾਲਾਸਾਰ ਸੇਵਾ ਸੁਸਾਇਟੀ ਦੇ ਕਾਰਕੁਨਾਂ ਵੱਲੋਂ ਦੋਵਾਂ ਨੂੰ ਹਸਪਤਾਲ ’ਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰੇਲਵੇ ਪੁਲੀਸ ਦੇ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
×