ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਦੋ ਦੋਸਤਾਂ ਵੱਲੋਂ ਸਲਫ਼ਾਸ ਨਿਗ਼ਲ ਕੇ ਖ਼ੁਦਕੁਸ਼ੀ

ਪਿੰਡ ਨਿਆਲ ਵਿੱਚ ਦੋ ਦੋਸਤਾਂ ਨੇ ਜ਼ਹਿਰ ਨਿਗ਼ਲ ਕੇ ਖੁਦਕੁਸ਼ੀ ਕਰ ਲਈ ਹੈ। ਪੇਸ਼ੇ ਵਜੋਂ ਉਹ ਟਰੱਕ ਡਰਾਈਵਰ ਤੇ ਹੈਲਪਰ ਸਨ। ਘਟਨਾ ਤੋਂ ਪਹਿਲਾਂ ਦੋਵਾਂ ਨੇ ਮੋਬਾਈਲ ’ਤੇ ਵੀਡੀਓ ਬਣਾਈ, ਜਿਸ ਵਿੱਚ ਉਨ੍ਹਾਂ ਟਰੱਕ ਮਾਲਕ ਵੱਲੋਂ ਚੋਰੀ ਦੇ ਇਲਜ਼ਾਮਾਂ ਲਗਾ...
Advertisement
ਪਿੰਡ ਨਿਆਲ ਵਿੱਚ ਦੋ ਦੋਸਤਾਂ ਨੇ ਜ਼ਹਿਰ ਨਿਗ਼ਲ ਕੇ ਖੁਦਕੁਸ਼ੀ ਕਰ ਲਈ ਹੈ। ਪੇਸ਼ੇ ਵਜੋਂ ਉਹ ਟਰੱਕ ਡਰਾਈਵਰ ਤੇ ਹੈਲਪਰ ਸਨ। ਘਟਨਾ ਤੋਂ ਪਹਿਲਾਂ ਦੋਵਾਂ ਨੇ ਮੋਬਾਈਲ ’ਤੇ ਵੀਡੀਓ ਬਣਾਈ, ਜਿਸ ਵਿੱਚ ਉਨ੍ਹਾਂ ਟਰੱਕ ਮਾਲਕ ਵੱਲੋਂ ਚੋਰੀ ਦੇ ਇਲਜ਼ਾਮਾਂ ਲਗਾ ਕੇ ਉਨ੍ਹਾਂ ਦੀ ਕੁੱਟਮਾਰ ਕਰਨ ਦਾ ਦੋਸ਼ ਲਾਇਆ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਦੋਵਾਂ ਨੇ ਪਿੰਡ ਹਰਿਆਊ ਦੇ ਪੁਲੀਸ ਮੁਲਾਜ਼ਮ ਦੇ ਟਰੱਕ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਭਾੜਾ ਮਿਲਣ ’ਤੇ ਟਰੱਕ ਖਾਲੀ ਕਰਨ ਮਗਰੋਂ ਉਹ ਦੋਵੇਂ ਲੁਧਿਆਣਾ ’ਚ ਰੋਟੀ ਖਾ ਰਹੇ ਸਨ, ਉਸ ਵੇਲੇ ਉਨ੍ਹਾਂ ਦੇ ਪੈਸੇ ਚੋਰੀ ਹੋ ਗਏ। ਟਰੱਕ ਮਾਲਕ ਪੁਲੀਸ ਮੁਲਾਜ਼ਮ ਨੇ ਪੈਸੇ ਚੋਰੀ ਹੋਣ ਦੇ ਦੇਸ਼ ਹੋਠ ਤਹਿਤ ਉਨ੍ਹਾਂ ਦੀ ਭਾਰੀ ਕੁੱਟਮਾਰ ਕੀਤੀ, ਜਿਸ ’ਤੇ ਉਨ੍ਹਾਂ ਬੇਇੱਜ਼ਤੀ ਨਾ ਸਹਾਰਦਿਆਂ ਖ਼ੁਦਕੁਸ਼ੀ ਕਰ ਲਈ।

 

Advertisement

 

Advertisement