ਉਸਾਰੀ ਅਧੀਨ ਨਹਿਰ ’ਚ ਨਾਬਾਲਗ ਸਣੇ ਦੋ ਰੁੜ੍ਹੇ
ਸ਼ਾਹਪੁਰਕੰਢੀ ਡੈਮ ਦੇ ਨਵੇਂ ਉਸਾਰੇ ਜਾ ਰਹੇ ਪਾਵਰ ਹਾਊਸ ਦੀ ਉਸਾਰੀ ਅਧੀਨ ਨਹਿਰ ਵਿੱਚ ਦੋ ਜਣੇ ਰੁੜ੍ਹ ਗਏ। ਉਨ੍ਹਾਂ ਦੀ ਪਛਾਣ ਰਾਜਪੁਰਾ ਵਾਸੀ ਰੇਸ਼ਮਾ (26) ਅਤੇ ਵਿਸ਼ਾਲ (10) ਵਜੋਂ ਹੋਈ ਹੈ। ਇਹ ਦੋਵੇਂ ਰਿਸ਼ਤੇ ’ਚ ਚਾਚੀ ਅਤੇ ਭਤੀਜਾ ਸਨ। ਰੇਸ਼ਮਾ...
Advertisement
ਸ਼ਾਹਪੁਰਕੰਢੀ ਡੈਮ ਦੇ ਨਵੇਂ ਉਸਾਰੇ ਜਾ ਰਹੇ ਪਾਵਰ ਹਾਊਸ ਦੀ ਉਸਾਰੀ ਅਧੀਨ ਨਹਿਰ ਵਿੱਚ ਦੋ ਜਣੇ ਰੁੜ੍ਹ ਗਏ। ਉਨ੍ਹਾਂ ਦੀ ਪਛਾਣ ਰਾਜਪੁਰਾ ਵਾਸੀ ਰੇਸ਼ਮਾ (26) ਅਤੇ ਵਿਸ਼ਾਲ (10) ਵਜੋਂ ਹੋਈ ਹੈ। ਇਹ ਦੋਵੇਂ ਰਿਸ਼ਤੇ ’ਚ ਚਾਚੀ ਅਤੇ ਭਤੀਜਾ ਸਨ। ਰੇਸ਼ਮਾ ਦੀ ਲਾਸ਼ ਤਾਂ ਮਿਲ ਗਈ ਹੈ ਪਰ ਵਿਸ਼ਾਲ ਦੀ ਭਾਲ ਕੀਤੀ ਜਾ ਰਹੀ ਹੈ। ਇਹ ਦੋਵੇਂ ਹਾਜਤ ਲਈ ਗਏ ਸਨ। ਇਸ ਦੌਰਾਨ ਵਿਸ਼ਾਲ ਜਦੋਂ ਪਾਣੀ ’ਚੋਂ ਲੰਘਣ ਲੱਗਿਆ ਤਾਂ ਪੈਰ ਤਿਲਕਣ ਕਾਰਨ ਉਹ ਬਰਸਾਤ ਦੇ ਪਾਣੀ ਵਿੱਚ ਰੁੜ੍ਹ ਗਿਆ। ਉਸ ਨੂੰ ਬਚਾਉਣ ਲਈ ਰੇਸ਼ਮਾ ਨੇ ਵੀ ਪਾਣੀ ’ਚ ਛਾਲ ਮਾਰ ਦਿੱਤੀ ਤੇ ਦੋਵੇਂ ਜਣੇ ਪਾਣੀ ’ਚ ਰੁੜ੍ਹ ਗਏ। ਬਾਅਦ ਵਿੱਚ ਭਾਲ ਕਰਨ ’ਤੇ ਰੇਸ਼ਮਾ ਦੀ ਲਾਸ਼ ਮਿਲ ਗਈ ਹੈ ਪਰ ਵਿਸ਼ਾਲ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਵਿਸ਼ਾਲ ਨੂੰ ਲੱਭਣ ਦੀ ਅਪੀਲ ਕੀਤੀ ਹੈ।
Advertisement
Advertisement
×