ਵਾਹਨ ਦੀ ਟੱਕਰ ਕਾਰਨ ਦੋ ਬੁਲੇਟ ਸਵਾਰ ਹਲਾਕ
ਪੱਤਰ ਪ੍ਰੇਰਕ ਲੰਬੀ, 14 ਜੂਨ ਪਿੰਡ ਘੁਮਿਆਰਾ ਨੇੜੇ ਡੱਬਵਾਲੀ-ਅਬੋਹਰ ਕੌਮੀ ਮਾਰਗ 354-ਈ ’ਤੇ ਦੇਰ ਰਾਤ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਬੁਲੇਟ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅੰਗਰੇਜ਼ ਸਿੰਘ (45) ਅਤੇ ਮਹਾਂਵੀਰ (36) ਵਾਸੀ ਪਿੰਡ...
Advertisement
ਪੱਤਰ ਪ੍ਰੇਰਕ
ਲੰਬੀ, 14 ਜੂਨ
Advertisement
ਪਿੰਡ ਘੁਮਿਆਰਾ ਨੇੜੇ ਡੱਬਵਾਲੀ-ਅਬੋਹਰ ਕੌਮੀ ਮਾਰਗ 354-ਈ ’ਤੇ ਦੇਰ ਰਾਤ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਬੁਲੇਟ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅੰਗਰੇਜ਼ ਸਿੰਘ (45) ਅਤੇ ਮਹਾਂਵੀਰ (36) ਵਾਸੀ ਪਿੰਡ ਸਕਤਾਖੇੜਾ ਵਜੋਂ ਹੋਈ ਹੈ। ਅੰਗਰੇਜ਼ ਸਿੰਘ ਦਿਹਾੜੀਦਾਰ ਸੀ ਅਤੇ ਮਹਾਂਵੀਰ ਘੜੇ ਵੇਚਦਾ ਸੀ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਤੇ ਮਹਾਂਵੀਰ ਦਿਨ ’ਚ ਛਬੀਲ ’ਤੇ ਸੇਵਾ ਕਰਨ ਮਗਰੋਂ ਦੇਰ ਸ਼ਾਮ ਕਿਸੇ ਕੰਮ ਲਈ ਬੁਲੇਟ ’ਤੇ ਸਕਤਾਖੇੜਾ ਤੋਂ ਘੁਮਿਆਰਾ ਆਏ ਸਨ। ਇਸ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਰੋਡ ਸੇਫਟੀ ਫੋਰਸ ਦੇ ਏਐੱਸਆਈ ਸੁਖਪਾਲ ਸਿੰਘ ਨੇ ਐਂਬੂਲੈਂਸ ਦੀ ਮਦਦ ਨਾਲ ਦੋਵਾਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
×