ਗੁਰਦੀਪ ਸਿੰਘ ਭੱਟੀ
ਟੋਹਾਣਾ, 14 ਦਸੰਬਰ
Advertisement
ਇੱਥੇ ਜਾਖਲ ਦੇ ਰੇਲਵੇ ਓਵਰ ਬ੍ਰਿਜ ਤੋਂ ਉਤਰਦੇ ਆਲਟੋ ਕਾਰ ਤੇ ਪਿਕ ਅੱਪ ਵੈਨ ਦੀ ਸਿੱਧੀ ਟੱਕਰ ਹੋਣ ਕਾਰਨ ਦੋ ਭਰਾਵਾਂ ਦੀ ਮੌਤ ਹੋ ਗਈ ਤੇ ਉਨ੍ਹਾਂ ਦਾ ਜੀਜਾ ਜ਼ਖ਼ਮੀ ਹੋ ਗਿਆ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ’ਤੇ ਪੁੱਜੀ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਕੁਲਦੀਪ (30) ਤੇ ਬੰਟੀ (20) ਨਿਵਾਸੀ ਮਿਉਦ ਥਾਣਾ ਜਾਖਲ ਨੂੰ ਮ੍ਰਿਤਕ ਐਲਾਨਿਆ ਤੇ ਸੁਨੀਲ ਨੂੰ ਹਸਪਤਾਲ ਦਾਖ਼ਲ ਕਰਵਾਇਆ। ਜਾਣਕਾਰੀ ਮੁਤਾਬਕ ਮਿਉਦ ਵਾਸੀ ਦੋਵੇਂ ਭਰਾ ਆਪਣੇ ਜੀਜੇ ਨੂੰ ਬੱਸ ਸਟੈਂਡ ਜਾਖਲ ਤੋਂ ਲੈਣ ਗਏ ਸਨ ਤੇ ਵਾਪਸੀ ’ਤੇ ਓਵਰ ਬ੍ਰਿਜ ਦੀ ਢਲਾਣ ’ਤੇ ਪਿਕ ਅੱਪ ਦੀ ਤੇਜ਼ ਰੋਸ਼ਨੀ ਕਾਰਨ ਹਾਦਸਾ ਵਾਪਰ ਗਿਆ। ਇਸ ਕਾਰਨ ਆਲਟੋ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ। ਕਾਰ ਕੁਲਦੀਪ ਚਲਾ ਰਿਹਾ ਸੀ। ਜਾਖਲ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ’ਤੇ ਪਿਕਅੱਪ ਦੇ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
Advertisement
×