ਸਥਾਨਕ ਜੀਟੀ ਰੋਡ ’ਤੇ ਬੇਸਹਾਰਾ ਪਸ਼ੂਆਂ ਨਾਲ ਭਰਿਆ ਇੱਕ ਟਰੱਕ ਫੜਿਆ ਗਿਆ ਹੈ। ਇਹ ਟਰੱਕ ਜੋ ਗਊਆਂ ਦੀ ਤਸਕਰੀ ਲਈ ਅਸਾਮ ਲਿਜਾਇਆ ਜਾ ਰਿਹਾ ਸੀ, ਗਊ ਰੱਖਿਆ ਦਲ ਨੇ ਪੁਲੀਸ ਦੀ ਮਦਦ ਨਾਲ ਕਾਬੂ ਕੀਤਾ ਹੈ। ਇਸ ਸਬੰਧੀ ਗਊ ਰੱਖਿਆ ਦਲ ਪੰਜਾਬ ਦੇ ਉਪ ਪ੍ਰਧਾਨ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਗਊਆਂ ਨਾਲ ਭਰਿਆ ਇੱਕ ਟਰੱਕ ਅਜਨਾਲਾ ਤੋਂ ਅਸਾਮ ਤੱਕ ਤਸਕਰੀ ਲਈ ਲਿਜਾਇਆ ਜਾ ਰਿਹਾ ਹੈ। ਜਦੋਂ ਉਨ੍ਹਾਂ ਨੇ ਆਪਣੀ ਟੀਮ ਨਾਲ ਟਰੱਕ ਦਾ ਪਿੱਛਾ ਕੀਤਾ ਤਾਂ ਡਰਾਈਵਰ ਤੇਜ਼ ਰਫ਼ਤਾਰ ਨਾਲ ਭੱਜ ਗਿਆ। ਆਪਣੀ ਟੀਮ ਅਤੇ ਪੁਲੀਸ ਦੀ ਮਦਦ ਨਾਲ ਉਨ੍ਹਾਂ ਨੇ ਜੰਡਿਆਲਾ ਗੁਰੂ ਨੇੜੇ ਟਰੱਕ ਨੂੰ ਘੇਰ ਲਿਆ। ਟਰੱਕ ਵਿੱਚ ਮੌਜੂਦ ਗਊਆਂ ਤਰਸਯੋਗ ਹਾਲਤ ਵਿੱਚ ਸਨ ਅਤੇ ਉਨ੍ਹਾਂ ਨੂੰ ਤਰਪਾਲ ਨਾਲ ਢੱਕਿਆ ਹੋਇਆ ਸੀ। ਟਰੱਕ ਵਿੱਚ ਗਊਆਂ ਹਵਾ ਅਤੇ ਪਾਣੀ ਨੂੰ ਤਰਸ ਰਹੀਆਂ ਸਨ। ਉਨ੍ਹਾਂ ਇਸ ਬਾਰੇ ਜੰਡਿਆਲਾ ਗੁਰੂ ਪੁਲੀਸ ਨੂੰ ਸੂਚਿਤ ਕੀਤਾ। ਜੰਡਿਆਲਾ ਗੁਰੂ ਪੁਲੀਸ ਨੇ ਕਾਰਵਾਈ ਕਰਦਿਆਂ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਐੱਸਐੱਚਓ ਜੰਡਿਆਲਾ ਗੁਰੂ ਇੰਸਪੈਕਟਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿੱਝਰਪੁਰਾ ਨੇੜੇ ਗਊਆਂ ਨਾਲ ਭਰਿਆ ਇੱਕ ਟਰੱਕ ਦੋ ਵਿਅਕਤੀਆਂ ਸਮੇਤ ਜ਼ਬਤ ਕੀਤਾ ਗਿਆ ਹੈ। ਹੋਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲੀਸ ਟੀਮਾਂ ਭੇਜੀਆਂ ਗਈਆਂ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਕਿਹਾ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
+
Advertisement
Advertisement
Advertisement
Advertisement
×