DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਟਰਾਲੀ ਚੋਰੀ: ਨਾਭਾ ਨਗਰ ਕੌਂਸਲ ਪ੍ਰਧਾਨ ਦੇ ਪਤੀ ਖ਼ਿਲਾਫ਼ ਕੇਸ ਦਰਜ

ਬੀਕੇਯੂ ਏਕਤਾ ਆਜ਼ਾਦ ਦੇ ਸੂਬਾਈ ਆਗੂ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ; ਪੱਪੂ ਦੇ ਪਿਤਾ ਦੀ ਦੁਕਾਨ ਵਿੱਚੋਂ ਚੋਰੀ ਦਾ ਸਾਮਾਨ ਮਿਲਣ ਦਾ ਦੋਸ਼
  • fb
  • twitter
  • whatsapp
  • whatsapp
Advertisement

ਮੋਹਿਤ ਸਿੰਗਲਾ

ਇੱਥੇ ਬੀਤੀ ਰਾਤ 10.30 ਵਜੇ ਤੋਂ ਬਾਅਦ ਪੁਲੀਸ ਨੇ ਨਾਭਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਮੁਨੀਸ਼ ਕੁਮਾਰ ਉਰਫ ਪੰਕਜ ਪੱਪੂ ਖ਼ਿਲਾਫ਼ ਸ਼ੰਭੂ ਮੋਰਚੇ ਤੋਂ ਟਰਾਲੀਆਂ ਚੋਰੀ ਕਰਨ ਸਬੰਧੀ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੇ ਬਿਆਨਾਂ ’ਤੇ ਇਹ ਕਾਰਵਾਈ ਕੀਤੀ। ਇਸ ਸਬੰਧੀ ਨਾਭਾ ਕੋਤਵਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਸਾਂਝੀ ਮੀਟਿੰਗ ਵਿੱਚ ਨਾਭਾ ਨਗਰ ਕੌਂਸਲ ਦੀ ਮਦਦ ਨਾਲ ਟਰਾਲੀਆਂ ਚੋਰੀ ਕਰਨ ਦਾ ਮਾਮਲਾ ਜ਼ੋਰ ਨਾਲ ਉਠਿਆ। ਇਸ ਮਗਰੋਂ ਸਰਕਾਰ ਨੇ ਦੇਰ ਰਾਤ ਇਹ ਐੱਫਆਈਆਰ ਦਰਜ ਕੀਤੀ। ਨਾਭਾ ਦੇ ਐੱਸਐੱਚਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਹਫਤੇ ਕਿਸਾਨ ਯੂਨੀਅਨ ਨੇ ਪੰਕਜ ਦੇ ਪਿਤਾ ਦੀ ਸਾਲਾਂ ਤੋਂ ਬੰਦ ਦੁਕਾਨ ਤੇ ਪਲਾਟ ਦੇ ਬਾਹਰ ਧਰਨਾ ਲਗਾਇਆ ਸੀ। ਇਸ ਮਗਰੋਂ ਪੁਲੀਸ ਨੇ ਦੁਕਾਨ ਖੁਲ੍ਹਵਾਈ ਤਾਂ ਕਥਿਤ ਚੋਰੀ ਹੋਈ ਟਰਾਲੀ ਦਾ ਸਾਮਾਨ ਮਿਲਿਆ ਤੇ ਪਲਾਟ ਵਿੱਚੋਂ ਚਾਰ ਟਾਇਰ ਮਿਲੇ। ਕਿਸਾਨਾਂ ਦਾ ਦੋਸ਼ ਹੈ ਕਿ ਪੰਕਜ ਨਗਰ ਕੌਂਸਲ ਦੇ ਦੋ ਟਰੈਕਟਰ ਲੈ ਕੇ ਸ਼ੰਭੂ ਗਿਆ ਤੇ ਉਥੋਂ ਕਿਸਾਨਾਂ ਦੀਆਂ ਦੋ ਟਰਾਲੀਆਂ ਚੋਰੀ ਕਰ ਲਿਆਇਆ। ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਕੇਸ ਦੀ ਪੜਤਾਲ ਵਿੱਚੋਂ ਹੋਰ ਵੀ ਟਰਾਲੀਆਂ ਦਾ ਸੁਰਾਗ ਮਿਲ ਸਕਦਾ ਹੈ। ਉਧਰ, ਇਸ ਰੌਲੇ ਮਗਰੋਂ ਨਗਰ ਕੌਂਸਲ ਦੇ 80 ਫ਼ੀਸਦ ਕੌਂਸਲਰਾਂ ਨੇ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਖ਼ਿਲਾਫ਼ ਬੇਭਰੋਸਗੀ ਮਤਾ ਵੀ ਪੇਸ਼ ਕਰ ਦਿੱਤਾ ਹੈ।

Advertisement

Advertisement
×