ਪਰਮਜੀਤ ਕੌਰ ਢਿੱਲੋਂ ਨੂੰ ਸ਼ਰਧਾਂਜਲੀਆਂ
ਬਾਦਲ ਖਾਨਦਾਨ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਪਵਨਪ੍ਰੀਤ ਸਿੰਘ ਬੌਬੀ ਬਾਦਲ ਦੀ ਮਾਤਾ ਪਰਮਜੀਤ ਕੌਰ ਨਮਿੱਤ ਅੱਜ ਪਿੰਡ ਬਾਦਲ ਵਿੱਚ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਅੰਤਿਮ ਅਰਦਾਸ ਹੋਈ। ਇਸ ਮੌਕੇ ਸਿਆਸੀ ਆਗੂਆਂ, ਵਪਾਰਕ ਅਦਾਰਿਆਂ...
ਬਾਦਲ ਖਾਨਦਾਨ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਪਵਨਪ੍ਰੀਤ ਸਿੰਘ ਬੌਬੀ ਬਾਦਲ ਦੀ ਮਾਤਾ ਪਰਮਜੀਤ ਕੌਰ ਨਮਿੱਤ ਅੱਜ ਪਿੰਡ ਬਾਦਲ ਵਿੱਚ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਅੰਤਿਮ ਅਰਦਾਸ ਹੋਈ। ਇਸ ਮੌਕੇ ਸਿਆਸੀ ਆਗੂਆਂ, ਵਪਾਰਕ ਅਦਾਰਿਆਂ ਤੇ ਸਮਾਜਿਕ ਜਥੇਬੰਦਿਆਂ ਦੇ ਨੁਮਾਇੰਦਿਆਂ ਸਣੇ ਵੱਡੀ ਗਿਣਤੀ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚਾਚੀ ਪਰਮਜੀਤ ਕੌਰ ਢਿੱਲੋਂ ਦੇ ਵਿਛੋੜੇ ਕਾਰਨ ਪਵਨਪ੍ਰੀਤ ਸਿੰਘ ‘ਬੌਬੀ ਬਾਦਲ’ ਅਤੇ ਭੈਣ ਡਾ. ਰਮਨਪ੍ਰੀਤ ਸਣੇ ਸਮੁੱਚੇ ਬਾਦਲ ਪਰਿਵਾਰ ਨੂੰ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਅਕਾਲੀ ਦਲ ਤੇ ਬਾਦਲ ਪਰਿਵਾਰ ਵੱਲੋਂ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ, ਸਾਬਕਾ ਵਿਧਾਇਕ ਐੱਨ ਕੇ ਸ਼ਰਮਾ, ਸਾਬਕਾ ਵਿਧਾਇਕ ਰੋਜ਼ੀ ਬਰਕੰਦੀ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਮੇਜਰ (ਸੇਵਾਮੁਕਤ) ਭੁਪਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਢਿੱਲੋਂ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ, ਪਰਮਬੀਰ ਸਿੰਘ ਗਰੇਵਾਲ, ਕਾਂਗਰਸ ਦੇ ਸੀਨੀਅਰ ਆਗੂ ਫ਼ਤਹਿ ਸਿੰਘ ਬਾਦਲ, ਸੰਯਮ ਸਿੰਘ ਬਾਦਲ, ਅਮਰਬੀਰ ਸਿੰਘ ਢਿੱਲੋਂ, ਬਾਵਾ ਬਾਦਲ, ਜੈਵੀਰ ਸਿੰਘ ਸੇਖੋਂ (ਬਾਦਲ), ਚਰਨਜੀਤ ਸਿੰਘ ਰਾਜਨ (ਨੰਬਰਦਾਰ), ਹਰਵਰਿੰਦਰ ਸਿੰਘ ‘ਹਰਵੀ’ ਬਾਦਲ, ਨਿਹਾਲ ਸਿੰਘ ਬਾਦਲ (ਕਾਲਝਰਾਨੀ), ਅੰਗਦ ਸਿੰਘ ਗਰੇਵਾਲ (ਪਟਿਆਲਾ), ਗੁਰਮਿਹਰ ਸਿੰਘ ਬਾਦਲ, ਸੁਖਦੇਵ ਸਿੰਘ ਹਨੀ, ਜੋਗਿੰਦਰ ਸਿੰਘ ਗੱਗੀ, ਡੀ ਐੱਸ ਪੀ ਕਰਨਸ਼ੇਰ ਸਿੰਘ ਢਿੱਲੋਂ, ਨਰਿੰਦਰ ਸਿੰਘ ਭੁੱਲਰ, ਅਕਾਲੀ ਦਲ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਅਕਾਲੀ ਦਲ ਪੀ ਏ ਸੀ ਦੇ ਮੈਂਬਰ ਅਵਤਾਰ ਸਿੰਘ ਵਣਵਾਲਾ ਤੇ ਹੋਰ ਹਾਜ਼ਰ ਸਨ।

