ਛੱਤ ਡਿੱਗਣ ਕਾਰਨ ਤਿੰਨ ਸਾਲਾ ਬੱਚੀ ਦੀ ਮੌਤ
ਪੱਤਰ ਪ੍ਰੇਰਕ ਗਿੱਦੜਬਾਹਾ, 5 ਜੂਨ ਪਿੰਡ ਭੰਗਚੜੀ ’ਚ ਘਰ ਦੀ ਛੱਤ ਡਿੱਗਣ ਕਾਰਨ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ ਹੈ, ਜਦਕਿ ਬੱਚੀ ਦੇ ਮਾਪੇ ਅਤੇ ਚਾਰ ਸਾਲਾ ਭਰਾ ਜ਼ਖ਼ਮੀ ਹੋ ਗਏ। ਇਹ ਘਟਨਾ ਬੁੱਧਵਾਰ ਰਾਤ ਕਰੀਬ ਨੌਂ ਵਜੇ ਪਏ...
Advertisement
ਪੱਤਰ ਪ੍ਰੇਰਕ
ਗਿੱਦੜਬਾਹਾ, 5 ਜੂਨ
Advertisement
ਪਿੰਡ ਭੰਗਚੜੀ ’ਚ ਘਰ ਦੀ ਛੱਤ ਡਿੱਗਣ ਕਾਰਨ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ ਹੈ, ਜਦਕਿ ਬੱਚੀ ਦੇ ਮਾਪੇ ਅਤੇ ਚਾਰ ਸਾਲਾ ਭਰਾ ਜ਼ਖ਼ਮੀ ਹੋ ਗਏ। ਇਹ ਘਟਨਾ ਬੁੱਧਵਾਰ ਰਾਤ ਕਰੀਬ ਨੌਂ ਵਜੇ ਪਏ ਭਾਰੇ ਮੀਂਹ ਕਾਰਨ ਵਾਪਰੀ, ਜਿਸ ਦੌਰਾਨ ਪਰਿਵਾਰ ਦੇ ਚਾਰ ਮੈਂਬਰ ਕਮਰੇ ’ਚ ਸੌਂ ਰਹੇ ਸਨ। ਭਾਰੀ ਮੀਂਹ ਤੋਂ ਬਾਅਦ ਪੁਰਾਣੇ ਬਾਲਿਆਂ ਦੀ ਬਣੀ ਛੱਤ ਡਿੱਗ ਗਈ, ਜਿਸ ਕਾਰਨ ਪਰਿਵਾਰਕ ਮੈਂਬਰ ਮਲਬੇ ਹੇਠ ਦਬ ਗਏ। ਬੱਚੀ ਦੀ ਪਛਾਣ ਜਸਪ੍ਰੀਤ ਕੌਰ (3) ਵਜੋਂ ਹੋਈ ਹੈ। ਪਤੀ-ਪਤਨੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਮ੍ਰਿਤਕ ਬੱਚੀ ਦਾ ਚਾਰ ਸਾਲਾ ਭਰਾ ਵੀ ਜ਼ਖ਼ਮੀ ਹੋ ਗਿਆ ਹੈ। ਇਹ ਪਰਿਵਾਰ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ।
Advertisement
×