ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰੋਪੜ ਥਰਮਲ ਪਲਾਂਟ ਦੇ ਤਿੰਨ ਯੂਨਿਟ ਚਾਲੂ

ਝੋਨੇ ਦਾ ਸੀਜ਼ਨ ਅਤੇ ਗਰਮੀ ਹੋਣ ਕਾਰਨ ਅੱਜ ਪੰਜਾਬ ਅੰਦਰ ਬਿਜਲੀ ਦੀ ਮੰਗ 11,200 ਮੈਗਾਵਾਟ ਤੱਕ ਪਹੁੰਚ ਗਈ। ਬੀਤੇ ਦਿਨ ਤਕਨੀਕੀ ਸਮੱਸਿਆ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰ ਯੂਨਿਟ ਬੰਦ ਹੋ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ, ਪੰਜ...
Advertisement

ਝੋਨੇ ਦਾ ਸੀਜ਼ਨ ਅਤੇ ਗਰਮੀ ਹੋਣ ਕਾਰਨ ਅੱਜ ਪੰਜਾਬ ਅੰਦਰ ਬਿਜਲੀ ਦੀ ਮੰਗ 11,200 ਮੈਗਾਵਾਟ ਤੱਕ ਪਹੁੰਚ ਗਈ। ਬੀਤੇ ਦਿਨ ਤਕਨੀਕੀ ਸਮੱਸਿਆ ਕਾਰਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੇ ਚਾਰ ਯੂਨਿਟ ਬੰਦ ਹੋ ਗਏ ਸਨ ਜਿਨ੍ਹਾਂ ਵਿੱਚੋਂ ਤਿੰਨ, ਪੰਜ ਅਤੇ ਛੇ ਨੰਬਰ ਯੂਨਿਟਾਂ ਨੂੰ ਇੰਜਨੀਅਰਾਂ ਨੇ ਠੀਕ ਕਰ ਲਿਆ ਹੈ। ਇਨ੍ਹਾਂ ਤਿੰਨ ਯੂਨਿਟਾਂ ਤੋਂ ਬਿਜਲੀ ਉਤਪਾਦਨ ਦਾ ਕੰਮ ਮੁੜ ਸ਼ੁਰੂ ਹੋ ਗਿਆ ਹੈ ਜਦੋਂਕਿ 4 ਨੰਬਰ ਯੂਨਿਟ ਦਾ ਨੁਕਸ ਅਜੇ ਵੀ ਦੂਰ ਨਹੀਂ ਹੋਇਆ। ਜਾਣਕਾਰੀ ਮੁਤਾਬਕ ਥਰਮਲ ਪਲਾਂਟ ਦੇ ਤਿੰਨ ਨੰਬਰ ਯੂਨਿਟ ਤੋਂ ਖ਼ਬਰ ਲਿਖੇ ਜਾਣ ਤੱਕ 168 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ ਜਦੋਂਕਿ ਯੂਨਿਟ ਨੰਬਰ ਪੰਜ ਵੱਲੋਂ 188 ਅਤੇ ਯੂਨਿਟ ਨੰਬਰ ਛੇ ਵੱਲੋਂ 189 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਸੀ।

Advertisement
Advertisement