ਖੰਨਾ ’ਚੋਂ ਤਿੰਨ ਨਾਬਾਲਗ ਕੁੜੀਆਂ ਲਾਪਤਾ
ਨਿੱਜੀ ਪੱਤਰ ਪ੍ਰੇਰਕ ਖੰਨਾ, 29 ਮਈ ਇਥੋਂ ਦੀ ਆਹਲੂਵਾਲੀਆ ਕਲੋਨੀ ’ਚੋਂ ਸ਼ੱਕੀ ਹਾਲਾਤ ਵਿਚ ਤਿੰਨ ਨਾਬਾਲਗ ਕੁੜੀਆਂ ਲਾਪਤਾ ਹੋ ਗਈਆਂ। ਪਰਵਾਸੀ ਪਰਿਵਾਰਾਂ ਨਾਲ ਸਬੰਧਤ ਇਹ ਤਿੰਨ ਕੁੜੀਆਂ 26 ਮਈ ਦੀ ਦੁਪਹਿਰ ਨੂੰ ਅਚਾਨਕ ਆਪਣੇ ਘਰਾਂ ਤੋਂ ਗਾਇਬ ਹੋ ਗਈਆਂ ਸਨ...
Advertisement
ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਮਈ
Advertisement
ਇਥੋਂ ਦੀ ਆਹਲੂਵਾਲੀਆ ਕਲੋਨੀ ’ਚੋਂ ਸ਼ੱਕੀ ਹਾਲਾਤ ਵਿਚ ਤਿੰਨ ਨਾਬਾਲਗ ਕੁੜੀਆਂ ਲਾਪਤਾ ਹੋ ਗਈਆਂ। ਪਰਵਾਸੀ ਪਰਿਵਾਰਾਂ ਨਾਲ ਸਬੰਧਤ ਇਹ ਤਿੰਨ ਕੁੜੀਆਂ 26 ਮਈ ਦੀ ਦੁਪਹਿਰ ਨੂੰ ਅਚਾਨਕ ਆਪਣੇ ਘਰਾਂ ਤੋਂ ਗਾਇਬ ਹੋ ਗਈਆਂ ਸਨ ਅਤੇ ਹੁਣ ਤਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਲਾਪਤਾ ਕੁੜੀਆਂ ਦੀ ਉਮਰ 8, 9 ਅਤੇ 11 ਸਾਲ ਹੈ, ਜਿਨ੍ਹਾਂ ਵਿਚੋਂ ਦੋ ਸਕੀਆਂ ਭੈਣਾਂ ਹਨ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਸਮੇਂ ਉਹ ਕੰਮ ’ਤੇ ਗਏ ਹੋਏ ਸਨ ਅਤੇ ਜਦੋਂ ਸ਼ਾਮ ਨੂੰ ਘਰ ਪਰਤੇ ਤਾਂ ਤਿੰਨ ਕੁੜੀਆਂ ਗਾਇਬ ਸਨ। ਪੁਲੀਸ ਜ਼ਿਲ੍ਹਾ ਖੰਨਾ ਦੀ ਐੱਸਐੱਸਪੀ ਡਾ. ਜੋਤੀ ਯਾਦਵ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਤੁਰੰਤ ਭਾਲ ਕਰਨ ਦੇ ਨਿਰਦੇਸ਼ ਦਿੱਤੇ। ਡੀਐੱਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।
Advertisement
×