ਭੇਤ-ਭਰੀ ਹਾਲਤ ’ਚ ਤਿੰਨ ਨਾਬਾਲਗ ਸਹੇਲੀਆਂ ਲਾਪਤ
ਥਾਣਾ ਜਮਾਲਪੁਰ ਦੇ ਇਲਾਕੇ ਮੁਹੱਲਾ ਟਿੱਬਾ ਕਲੋਨੀ ਮੁੰਡੀਆ ਖੁਰਦ ਤੋਂ ਤਿੰਨ ਨਾਬਾਲਗ ਲੜਕੀਆਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ, ਜਿਨ੍ਹਾਂ ਦੀ ਭਾਲ ਵਿੱਚ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੂੰ ਨੱਖੂ ਮੁੱਖੀਆ ਨੇ ਦੱਸਿਆ ਹੈ...
Advertisement
ਥਾਣਾ ਜਮਾਲਪੁਰ ਦੇ ਇਲਾਕੇ ਮੁਹੱਲਾ ਟਿੱਬਾ ਕਲੋਨੀ ਮੁੰਡੀਆ ਖੁਰਦ ਤੋਂ ਤਿੰਨ ਨਾਬਾਲਗ ਲੜਕੀਆਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ, ਜਿਨ੍ਹਾਂ ਦੀ ਭਾਲ ਵਿੱਚ ਪੁਲੀਸ ਵੱਲੋਂ ਵੱਡੇ ਪੱਧਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਨੂੰ ਨੱਖੂ ਮੁੱਖੀਆ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਖੁਸ਼ੀ ਕੁਮਾਰੀ (12) , ਰਿੰਕੂ ਕੁਮਾਰੀ (14) ਸਾਲ ਅਤੇ ਪਿੰਕੂ ਕੁਮਾਰੀ (12) ਬਾਅਦ ਦੁਪਹਿਰ 3:30 ਵਜੇ ਵਿਹੜੇ ਵਿੱਚ ਖੇਡਦੀਆਂ ਹੋਈਆਂ ਅਚਾਨਕ ਕਿਧਰੇ ਚਲੀਆਂ ਗਈਆਂ ਹਨ। ਤਿੰਨਾਂ ਲੜਕੀਆਂ ਦੇ ਮਾਪਿਆਂ ਵੱਲੋਂ ਉਨ੍ਹਾਂ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਕਿਧਰੇ ਨਹੀਂ ਮਿਲੀਆਂ। ਉਸ ਨੇ ਸ਼ੱਕ ਪ੍ਰਗਟ ਹੈ ਕਿ ਉਸ ਦੀ ਲੜਕੀ ਖੁਸ਼ੀ ਕੁਮਾਰੀ ਅਤੇ ਉਸ ਦੀਆਂ ਦੋਹਾਂ ਸਹੇਲੀਆ ਸਮੇਤ ਤਿੰਨਾਂ ਨੂੰ ਕਿਸੇ ਅਣਪਛਾਤੇ ਨੇ ਨਿੱਜੀ ਸੁਆਰਥ ਲਈ ਲੁਕਾ ਕੇ ਰੱਖਿਆ ਹੋਇਆ ਹੈ। ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਹੈ ਕਿ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
×

