ਘੱਗਰ ’ਚ ਨਹਾਉਣ ਗਏ ਤਿੰਨ ਬੱਚੇ ਡੁੱਬੇ, ਇੱਕ ਦੀ ਮੌਤ
ਇੱਥੇ ਤਿੰਨ ਬੱਚੇ ਘੱਗਰ ਵਿੱਚ ਡੱਬ ਗਏ, ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦੋਂਕਿ ਦੋ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਹ ਘਟਨਾ ਪੰਚਕੂਲਾ ਦੇ ਸੈਕਟਰ ਤਿੰਨ ਦੀ ਹੈ। ਜਾਣਕਾਰੀ ਅਨੁਸਾਰ ਇੱਥੇ ਤਿੰਨ ਬੱਚੇ ਘੱਗਰ ਵਿੱਚ ਨਹਾ ਰਹੇ ਸਨ।...
Advertisement
ਇੱਥੇ ਤਿੰਨ ਬੱਚੇ ਘੱਗਰ ਵਿੱਚ ਡੱਬ ਗਏ, ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਜਦੋਂਕਿ ਦੋ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਹ ਘਟਨਾ ਪੰਚਕੂਲਾ ਦੇ ਸੈਕਟਰ ਤਿੰਨ ਦੀ ਹੈ। ਜਾਣਕਾਰੀ ਅਨੁਸਾਰ ਇੱਥੇ ਤਿੰਨ ਬੱਚੇ ਘੱਗਰ ਵਿੱਚ ਨਹਾ ਰਹੇ ਸਨ। ਇਸ ਦੌਰਾਨ ਅਚਾਨਕ ਮਿੱਟੀ ਦੀਆਂ ਢਿੱਗਾਂ ਡਿੱਗ ਗਈਆਂ ਤੇ ਤਿੰਨੇ ਬੱਚੇ ਇਨ੍ਹਾਂ ਦੀ ਲਪੇਟ ’ਚ ਆ ਗਏ। ਇੱਥੇ ਮੌਜੂਦ ਹੋਰ ਬੱਚਿਆਂ ਨੇ ਲੋਕਾਂ ਨੂੰ ਘਟਨਾ ਬਾਰੇ ਦੱਸਿਆ ਜਿਸ ਮਗਰੋਂ ਉਨ੍ਹਾਂ ਨੇ ਪੁਲੀਸ ਬੁਲਾਈ। ਇਸ ਤੋਂ ਬਾਅਦ ਪੁਲੀਸ ਨੇ ਐੱਨਡੀਆਰਐੱਫ ਟੀਮ ਨੂੰ ਬੁਲਾਇਆ ਗਿਆ। ਪੁਲੀਸ ਚੌਕੀ ਦੇ ਇੰਚਾਰਜ ਦੀਦਾਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬੱਚਾ ਕਰਨ ਮਿੱਟੀ ਦੀ ਦਲਦਲ ਵਿੱਚ ਬਹੁਤ ਡੂੰਘਾ ਦੱਬਿਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਜਦੋਂਕਿ ਉਸ ਦੇ ਦੋ ਦੋਸਤਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕਰਨ ਦਾ ਪਿਤਾ ਪੰਚਕੂਲਾ ’ਚ 15 ਸਾਲਾਂ ਤੋਂ ਮਜ਼ਦੂਰ ਵਜੋਂ ਕੰਮ ਕਰਦਾ ਹੈ।
Advertisement
Advertisement
×