ਨਿੱਜੀ ਪੱਤਰ ਪ੍ਰੇਰਕਲੁਧਿਆਣਾ, 2 ਮਈਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਨਸ਼ੇ ਦਾ ਸੇਵਨ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਦਰੇਸੀ ਦੀ ਪੁਲੀਸ ਨੇ ਪ੍ਰਿੰਕਲ ਗਰਾਊਂਡ ਨੇੜੇ ਸ਼ਿਵਪੁਰੀ ਚੌਕ ਤੋਂ ਥਾਣੇਦਾਰ ਹਰਪਾਲ ਸਿੰਘ ਨੇ ਰਾਹੁਲ ਕੁਮਾਰ ਵਾਸੀ ਮੁਹੱਲਾ ਬਾਲਮੀਕ ਨਗਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਵੀਜਨ ਨੰਬਰ 4 ਦੀ ਪੁਲੀਸ ਨੇ ਗਸ਼ਤ ਦੌਰਾਨ ਛੋਟੀ ਦਰੇਸੀ ਗਰਾਊਂਡ ਤੋਂ ਦਵਿੰਦਰ ਵਾਸੀ ਹਰਿਗੋਬਿੰਦ ਨਗਰ ਅਤੇ ਰੋਹਨ ਵਾਸੀ ਕਿੱਲਾ ਮੁਹੱਲਾ ਨੂੰ ਨਸ਼ੇ ਦਾ ਸੇਵਨ ਕਰਦਿਆਂ ਕਾਬੂ ਕੀਤਾ ਹੈ।