ਨੌਕਰੀ ਦਾ ਝਾਂਸਾ ਦੇ ਕੇ ਸਾਢੇ ਤਿੰਨ ਲੱਖ ਠੱਗੇ
ਇਥੋਂ ਦੀ ਪੁਲੀਸ ਨੇ ਵਿਧਵਾ ਦੇ ਲੜਕੇ ਨੂੰ ਹਾਈ ਕੋਰਟ ਵਿੱਚ ਡਰਾਈਵਰ ਜਾਂ ਕਲਰਕ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 3.45 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਭਿੱਖੀਵਿੰਡ ਦੇ ਪਤੀ-ਪਤਨੀ ਜੋੜੇ ਖ਼ਿਲਾਫ਼ ਕੇਸ ਦਰਜ ਕੀਤਾ...
Advertisement
ਇਥੋਂ ਦੀ ਪੁਲੀਸ ਨੇ ਵਿਧਵਾ ਦੇ ਲੜਕੇ ਨੂੰ ਹਾਈ ਕੋਰਟ ਵਿੱਚ ਡਰਾਈਵਰ ਜਾਂ ਕਲਰਕ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 3.45 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਭਿੱਖੀਵਿੰਡ ਦੇ ਪਤੀ-ਪਤਨੀ ਜੋੜੇ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਥਾਣਾ ਸਿਟੀ ਦੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਸ਼ਨਾਖਤ ਪ੍ਰਦੀਪ ਸਿੰਘ ਅਤੇ ਉਸ ਦੀ ਪਤਨੀ ਜਗਮੀਤ ਕੌਰ ਵਜੋਂ ਹੋਈ ਹੈ, ਜਿਨ੍ਹਾਂ ਨੇ ਚਾਰ ਸਾਲ ਪਹਿਲਾਂ ਇਥੋਂ ਦੀ ਝਬਾਲ ਰੋਡ ’ਤੇ ਸਥਿਤ ਪਾਰਕ ਕਲੋਨੀ ਦੇ ਇਕ ਪਰਿਵਾਰ ਦੀ ਵਿਧਵਾ ਬਲਵਿੰਦਰ ਕੌਰ ਦੇ ਲੜਕੇ ਨੂੰ ਹਾਈ ਕੋਰਟ ਵਿੱਚ ਕਲਰਕ ਜਾਂ ਡਰਾਈਵਰ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਤੋਂ ਪੈਸੇ ਲਏ ਪਰ ਨੌਕਰੀ ਨਾ ਲਵਾਈ, ਜਿਸ ’ਤੇ ਬਲਵਿੰਦਰ ਕੌਰ ਨੇ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ, ਜਿਸ ਦੀ ਜਾਂਚ ਆਰਥਿਕ ਅਪਰਾਧ ਸਾਖਾ ਦੇ ਡੀਐੱਸਪੀ ਗੁਲਜ਼ਾਰ ਸਿੰਘ ਨੇ ਕੀਤੀ| ਜਾਂਚ ਰਿਪੋਰਟ ਦੇ ਆਧਾਰ ’ਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ| ਇਸ ਵੇਲੇ ਮੁਲਜ਼ਮ ਫਰਾਰ ਹਨ।
Advertisement
Advertisement