ਮਾਓਵਾਦੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਸਜ਼ਾ
ਇਥੋਂ ਦੇ ਆਰੀਆ ਰੋਡ ਸਥਿਤ ਹਿੰਦੁਸਤਾਨ ਗੰਨ ਹਾਊਸ ਤੋਂ ਹਥਿਆਰ ਤੇ ਕਾਰਤੂਸ ਬਿਹਾਰ ’ਚ ਮਾਓਵਾਦੀਆਂ ਨੂੰ ਸਪਲਾਈ ਕਰਨ ਦੇ ਦੋਸ਼ ’ਚ ਅਦਾਲਤ ਨੇ ਗੰਨ ਹਾਊਸ ਦੇ ਸੰਚਾਲਕ ਸਮੇਤ ਤਿੰਨ ਜਣਿਆਂ ਨੂੰ ਦੋ-ਦੋ ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ...
ਇਥੋਂ ਦੇ ਆਰੀਆ ਰੋਡ ਸਥਿਤ ਹਿੰਦੁਸਤਾਨ ਗੰਨ ਹਾਊਸ ਤੋਂ ਹਥਿਆਰ ਤੇ ਕਾਰਤੂਸ ਬਿਹਾਰ ’ਚ ਮਾਓਵਾਦੀਆਂ ਨੂੰ ਸਪਲਾਈ ਕਰਨ ਦੇ ਦੋਸ਼ ’ਚ ਅਦਾਲਤ ਨੇ ਗੰਨ ਹਾਊਸ ਦੇ ਸੰਚਾਲਕ ਸਮੇਤ ਤਿੰਨ ਜਣਿਆਂ ਨੂੰ ਦੋ-ਦੋ ਸਾਲ ਦੀ ਕੈਦ ਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਿਟੀ ਥਾਣਾ ਨੇ ਚਾਰ ਜਨਵਰੀ 2010 ’ਚ ਕੇਸ ਦਰਜ ਕੀਤਾ ਸੀ। ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮਾਓਵਾਦੀਆਂ ਵੱਲੋਂ ਵਰਤੇ ਹਥਿਆਰਾਂ ਦੀ ਸਪਲਾਈ ਸਿਰਸਾ ਤੋਂ ਹੋਈ ਹੈ, ਜਿਸ ਮਗਰੋਂ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਹਿੰਦੁਸਤਾਨ ਗੰਨ ਹਾਊਸ ਦੇ ਰਿਕਾਰਡ ਵਿੱਚ ਬੇਨਿਯਮਿਆਂ ਮਿਲੀਆਂ। ਗੰਨ ਹਾਊਸ ਦੇ ਸੰਚਾਲਕ ਅਨਿਲ ਮਿੱਢਾ ਵਾਸੀ ਸਿਰਸਾ ਤੋਂ ਇਲਾਵਾ ਦੋ ਬਿਹਾਰ ਵਾਸੀ ਸੰਜੈ ਸ਼ਰਮਾ ਅਤੇ ਧਨਜੈ ਸ਼ਰਮਾ ਖ਼ਿਲਾਫ਼ ਆਰਮ ਐਕਟ ਤਹਿਤ ਕੇਸ ਦਰਜ ਕੀਤਾ ਗਿਆ। ਜਾਂਚ ਦੌਰਾਨ 22 ਰਾਈਫਲਾਂ, ਪੰਜ ਹਜ਼ਾਰ ਦੇ ਕਰੀਬ ਕਾਰਤੂਸ ਤੇ ਰਿਵਾਲਵਰ ਗੈ਼ਰਕਾਨੂੰਨੀ ਤੌਰ ’ਤੇ ਮਾਓਵਾਦੀਆਂ ਨੂੰ ਸਪਲਾਈ ਕੀਤੇ ਗਏ। ਮਾਮਲੇ ਦੀ ਸੁਣਵਾਈ ਕਰਦਿਆਂ ਸਿਰਸਾ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋ-ਦੋ ਸਾਲ ਦੀ ਕੈਦ ਤੇ ਜੁਰਮਾਨੇ ਦਾ ਸਜ਼ਾ ਸੁਣਾਈ ਹੈ।

