‘ਭਾਰਤੀਆਂ ਦੇ ਸਾਊਦੀ ਅਰਬ ਦੀ ਯਾਤਰਾ ’ਤੇ ਕੋਈ ਪਾਬੰਦੀ ਨਹੀਂ’
ਨਵੀਂ ਦਿੱਲੀ: ਭਾਰਤੀਆਂ ’ਤੇ ਸਾਊਦੀ ਅਰਬ ਜਾਣ ’ਤੇ ਰੋਕ ਦੀਆਂ ਖ਼ਬਰਾਂ ਗਲਤ ਹਨ ਤੇ ਸਾਊਦੀ ਸਰਕਾਰ ਨੇ ਇਸ ਮਾਮਲੇ ’ਚ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਸਰਕਾਰੀ ਸੂਤਰਾਂ ਨੇ ਇਹ ਸਪੱਸ਼ਟੀਕਰਨ ਉਨ੍ਹਾਂ ਖ਼ਬਰਾਂ ਤੋਂ ਬਾਅਦ ਦਿੱਤਾ ਗਿਆ ਹੈ, ਜਿਨ੍ਹਾਂ ’ਚ...
Advertisement
ਨਵੀਂ ਦਿੱਲੀ: ਭਾਰਤੀਆਂ ’ਤੇ ਸਾਊਦੀ ਅਰਬ ਜਾਣ ’ਤੇ ਰੋਕ ਦੀਆਂ ਖ਼ਬਰਾਂ ਗਲਤ ਹਨ ਤੇ ਸਾਊਦੀ ਸਰਕਾਰ ਨੇ ਇਸ ਮਾਮਲੇ ’ਚ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਸਰਕਾਰੀ ਸੂਤਰਾਂ ਨੇ ਇਹ ਸਪੱਸ਼ਟੀਕਰਨ ਉਨ੍ਹਾਂ ਖ਼ਬਰਾਂ ਤੋਂ ਬਾਅਦ ਦਿੱਤਾ ਗਿਆ ਹੈ, ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਸਾਊਦੀ ਸਰਕਾਰ ਨੇ ਭਾਰਤੀਆਂ ’ਤੇ ਉੱਥੇ ਦੀ ਯਾਤਰਾ ਕਰਨ ’ਤੇ ਪਾਬੰਦੀ ਲਗਾ ਦਿੱਤੀ ਹੈ। ਸੂਤਰ ਨੇ ਦੱਸਿਆ, ‘ਹਜ ਯਾਤਰਾ ਦੇ ਸਮੇਂ ਦੌਰਾਨ ਭੀੜ-ਭੜੱਕੇ ਤੋਂ ਬਚਣ ਲਈ ਆਮ ਤੌਰ ’ਤੇ ਘੱਟ ਸਮੇਂ ਦੇ ਵੀਜ਼ਿਆਂ ’ਤੇ ਆਰਜ਼ੀ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ, ਜੋ ਹੱਜ ਯਾਤਰਾ ਮੁਕੰਮਲ ਹੋਣ ਦੇ ਨਾਲ ਹੀ ਖਤਮ ਹੋ ਜਾਂਦੀਆਂ ਹਨ।’ -ਪੀਟੀਆਈ
Advertisement
Advertisement