DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਡਰਬ੍ਰਿਜ ਵਿੱਚ ਡੁੱਬਿਆ ਟਰੱਕ 10 ਦਿਨਾਂ ਬਾਅਦ ਕੱਢਿਆ

ਸੰਜੀਵ ਤੇਜਪਾਲ ਮੋਰਿੰਡਾ, 19 ਜੁਲਾਈ ਮੋਰਿੰਡਾ ਦੇ ਰੇਲਵੇ ਅੰਡਰਬ੍ਰਿਜ ਵਿੱਚ ਪਾਣੀ ਆਉਣ ਕਾਰਨ ਫਸੇ ਟਰੱਕ ਨੂੰ ਦਸ ਦਿਨਾਂ ਮਗਰੋਂ ਅੱਜ ਬੜੀ ਮੁਸ਼ੱਕਤ ਤੋਂ ਬਾਅਦ ਕਰੇਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਇਸ ਟਰੱਕ ਵਿੱਚ ਲਗਪਗ 10 ਟਨ ਲੋਹੇ...
  • fb
  • twitter
  • whatsapp
  • whatsapp
featured-img featured-img
ਮੋਰਿੰਡਾ ਦੇ ਰੇਲਵੇ ਅੰਡਰਬ੍ਰਿਜ ਵਿੱਚੋਂ ਟਰੱਕ ਨੂੰ ਕੱਢਦੀ ਹੋਈ ਕਰੇਨ।
Advertisement

ਸੰਜੀਵ ਤੇਜਪਾਲ

ਮੋਰਿੰਡਾ, 19 ਜੁਲਾਈ

Advertisement

ਮੋਰਿੰਡਾ ਦੇ ਰੇਲਵੇ ਅੰਡਰਬ੍ਰਿਜ ਵਿੱਚ ਪਾਣੀ ਆਉਣ ਕਾਰਨ ਫਸੇ ਟਰੱਕ ਨੂੰ ਦਸ ਦਿਨਾਂ ਮਗਰੋਂ ਅੱਜ ਬੜੀ ਮੁਸ਼ੱਕਤ ਤੋਂ ਬਾਅਦ ਕਰੇਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜਾਣਕਾਰੀ ਮੁਤਾਬਕ ਇਸ ਟਰੱਕ ਵਿੱਚ ਲਗਪਗ 10 ਟਨ ਲੋਹੇ ਦੀਆਂ ਚਾਦਰਾਂ ਸਨ ਜੋ ਕਿ ਲਗਾਤਾਰ 10 ਦਿਨ ਪਾਣੀ ਵਿੱਚ ਡੁੱਬੀਆਂ ਰਹੀਆਂ। ਟਰੱਕ 9 ਜੁਲਾਈ ਨੂੰ ਪਾਣੀ ’ਚ ਡੁੱਬਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਡਰਬ੍ਰਿਜ ਨੇੜਲੇ ਦੁਕਾਨਦਾਰ ਲਖਵੀਰ ਸਿੰਘ ਲਵਲੀ, ਰੋਹਿਤ ਕੁਮਾਰ, ਵਿਨੋਦ ਮਹਿਤਾ, ਨਿਰਦੋਸ਼ ਕੁਮਾਰ ਆਦਿ ਨੇ ਦੱਸਿਆ ਕਿ ਇਸ ਅੰਡਰਬ੍ਰਿਜ ਕਾਰਨ ਮੋਰਿੰਡਾ ਬੱਸ ਸਟੈਂਡ ਦੇ ਨੇੜੇ ਚੰਗੇ-ਭਲੇ ਚੱਲ ਰਹੇ ਕਾਰੋਬਾਰ ਮਗਰਲੇ ਤਿੰਨ ਸਾਲ ਵਿੱਚ ਪੂਰੀ ਤਰਾਂ ਬਰਬਾਦ ਹੋ ਗਏ। ਕਿਉਂਕਿ ਨਾ ਤਾਂ ਇਸ ਪੁਲ ਦੇ ਆਲੇ-ਦੁਆਲੇ ਦੀਆਂ ਸਰਵਿਸ ਸੜਕਾਂ ਮੁਕੰਮਲ ਹੋਈਆਂ ਹਨ ਤੇ ਨਾ ਹੀ ਇਹ ਅੰਡਰਬ੍ਰਿਜ ਠੀਕ ਢੰਗ ਨਾਲ ਚੱਲ ਰਿਹਾ ਹੈ। ਉਲਟਾ ਜਦੋਂ ਕਦੇ ਥੋੜ੍ਹਾ ਜਿਹਾ ਵੀ ਮੀਂਹ ਪੈਂਦਾ ਹੈ ਤਾਂ ਇਹ ਪਾਣੀ ਨਾਲ ਭਰ ਜਾਂਦਾ ਹੈ। ਆਵਾਜਾਈ ਤਾਂ ਬੰਦ ਹੋ ਹੀ ਜਾਂਦੀ ਹੈ, ਉਲਟਾ ਵਾਹਨ ਵਾਲਿਆਂ ਨੂੰ ਆਪਣੀ ਜਾਨ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਉਕਤ ਵਿਅਕਤੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਇਸ ਅੰਡਰਬ੍ਰਿਜ ਨੂੰ ਠੀਕ ਕੀਤਾ ਜਾਵੇ।

ਰੂਪਨਗਰ: ਡਵੀਜ਼ਨ ਕਮਿਸ਼ਨਰ ਦਫ਼ਤਰ ਅੱਗੇ ਸੀਵਰੇਜ ਦੇ ਪਾਣੀ ਕਾਰਨ ਹਾਦਸਿਆਂ ਦਾ ਖ਼ਤਰਾ

ਸੜਕ ਉਤੋਂ ਵਗਦਾ ਹੋਇਆ ਸੀਵਰੇਜ ਦਾ ਪਾਣੀ।

ਰੂਪਨਗਰ (ਜਗਮੋਹਨ ਸਿੰਘ): ਰੂਪਨਗਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਸੜਕ ’ਤੇ ਘੁੰਮ ਰਿਹਾ ਦੂਸ਼ਿਤ ਪਾਣੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਜੀਤ ਸਿੰਘ ਮਣਕੂ ਨੇ ਦੱਸਿਆ ਕਿ ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਦਫਤਰ ਦੇ ਨਜ਼ਦੀਕ ਗੰਦੇ ਨਾਲੇ ਦੀ ਸਾਫ਼ ਸਫਾਈ ਨਾ ਹੋਣ ਕਾਰਨ ਪਾਣੀ ਸੜਕ ’ਤੇ ਓਵਰਫਲੋਅ ਹੋ ਰਿਹਾ ਹੈ। ਇਸ ਪਾਣੀ ਦੇ ਵਿੱਚ ਇੱਕ ਕਾਫੀ ਡੂੰਘਾ ਟੋਆ ਹੈ, ਜਿਹੜਾ ਕਿ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬਿਆ ਹੋਣ ਕਾਰਨ ਵਾਹਨ ਚਾਲਕਾਂ ਨੂੰ ਵਿਖਾਈ ਨਹੀਂ ਦਿੰਦਾ। ਰੋਜ਼ਾਨਾ ਕੰਮਾਂ ਕਾਰਾਂ ਲਈ ਕਚਹਿਰੀ ਆਉਣ ਜਾਣ ਵਾਲੇ ਲੋਕਾਂ ਦੇ ਵਾਹਨ ਇਸ ਟੋਏ ਵਿੱਚ ਡਿੱਗਣ ਕਾਰਨ ਜਿੱਥੇ ਕਈ ਲੋਕ ਸੱਟਾਂ ਖਾ ਚੁੱਕੇ ਹਨ। ਉਨ੍ਹਾਂ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਤੋਂ ਲੋਕਾਂ ਨੂੰ ਤੁਰੰਤ ਰਾਹਤ ਦਿਵਾਈ ਜਾਵੇ। ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਵਿੰਦਰ ਬਜਾਜ ਨੇ ਕਿਹਾ ਕਿ ਇਹ ਉਕਤ ਜਗ੍ਹਾ ’ਤੇ ਸਮੱਸਿਆ ਦੇ ਹੱਲ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੈ ਅਤੇ ਉਹ ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਨਾਲ ਗੱਲ ਕਰਨਗੇ। ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਮਨਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਸਵੇਰੇ ਹੀ ਸਾਫ ਸਫਾਈ ਕਰਵਾਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।

Advertisement
×