‘ਦਿ ਟ੍ਰਿਬਿਊਨ’ ਵੱਲੋਂ ਦੋ ਦਰਜਨ ਅਦਾਰਿਆਂ ਨੂੰ ਹਿਮਾਚਲ ਅਚੀਵਰਜ਼ ਐਵਾਰਡਜ਼
ਹਿਮਾਚਲ ਦੇ ਮੰਤਰੀ ਵਿਕਰਮਾਦਿੱਤਿਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਉੱਤਰ ਭਾਰਤ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਅਖ਼ਬਾਰ ‘ਦਿ ਟ੍ਰਿਬਿਊਨ’ ਗਰੁੱਪ ਵੱਲੋਂ ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਹਿਮਾਚਲ ਅਚੀਵਰਜ਼ ਐਵਾਰਡਜ਼-2025 ਕਰਵਾਇਆ ਗਿਆ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਅਤੇ ਸ਼ਹਿਰੀ ਵਿਕਾਸ ਮੰਤਰੀ ਵਿਕਰਮਾਦਿੱਤਿਆ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।
‘ਦਿ ਟ੍ਰਿਬਿਊਨ’ ਗਰੁੱਪ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ ਅਤੇ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਨਾਮ ਖੱਟਣ ਵਾਲੇ ਦੋ ਦਰਜਨ ਦੇ ਕਰੀਬ ਅਦਾਰਿਆਂ ਨੂੰ ਸਨਮਾਨਤ ਕੀਤਾ। ਇਸ ਪ੍ਰੋਗਰਾਮ ’ਚ ਟਾਈਟਲ ਸਪਾਂਸਰ ਵਜੋਂ ਆਈ ਸੀ ਐੱਫ ਏ ਆਈ ਯੂਨੀਵਰਸਿਟੀ ਅਤੇ ਹੈਂਪਟਨ ਹੋਮਜ਼ ਨੇ ਮੁੱਖ ਸਹਿਯੋਗੀ ਦੀ ਭੂਮਿਕਾ ਨਿਭਾਈ। ਗਿਫਟਿੰਗ ਪਾਰਟਨਰ ਵਜੋਂ ਅਲਬਸ਼ੀਰ ਗਰੁੱਪ ਆਫ ਇੰਡਸਟਰੀਜ਼, ਪਾਵਰ ਪਾਰਟਨਰ ਵਜੋਂ ਸਤਲੁਜ ਜਲ ਵਿਦਯੁਤ ਨਿਗਮ ਲਿਮਟਿਡ ਅਤੇ ਈਵੈਂਟ ਪਾਰਟਨਰ ਵਜੋਂ ਐੱਨ ਐੱਚ ਪੀ ਸੀ ਨੇ ਮੁੱਖ ਭੂਮਿਕਾ ਨਿਭਾਈ। ਐਡਵਰਟਾਈਜ਼ਿੰਗ ਪਾਰਟਨਰ ਕਾਵਾਸਾਕੀ ਐਡਵਰਟਾਈਜ਼ਰਜ਼ ਰਹੀ।
ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਅਦਾਰਿਆਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸ਼ੂਲਿਨੀ ਯੂਨੀਵਰਸਿਟੀ, ਕਸੌਲੀ ਇੰਟਰਨੈਸ਼ਨਲ ਪਬਲਿਕ ਸਕੂਲ ਸਨਾਵਰ, ਕਪੂਰ ਨਰਸਿੰਗ ਹੋਮ ਸੋਲਨ, ਦਿੱਲੀ ਪਬਲਿਕ ਸਕੂਲ ਸ਼ਿਮਲਾ, ਐਕਸਲ ਮਾਰਕੀਟਿੰਗ ਕਾਰਪੋਰੇਸ਼ਨ ਸ਼ਿਮਲਾ, ਨਾਗਸਨਜ਼ ਹਿੱਪ-ਹਿੱਪ ਹੁਰੇ- ਨਾਗਸਨਜ਼ ਮੌਂਟਾਨਾ ਤੇ ਨਾਗਸਨਜ਼ ਵੇਦਾਂਤਾ, ਐਜੂਪੇਸ ਇੰਸਟੀਚਿਊਟ ਊਨਾ, ਕਿਉਰ ਟੈੱਕ ਗਰੁੱਪ, ਬੀ ਐੱਲ ਸੈਂਟਰਲ ਪਬਲਿਕ ਸਕੂਲ ਕਰਸੋਗ, ਐਸਪਾਇਰ ਆਈ ਆਈ ਟੀ ਤੇ ਮੈਡੀਕਲ ਅਕੈਡਮੀ, ਲੌਰਡ ਮਹਾਂਵੀਰ ਨਰਸਿੰਗ ਕਾਲਜ ਤੇ ਹਸਪਤਾਲ ਨਾਲਾਗੜ੍ਹ, ਐੱਮ ਸੀ ਐੱਮ ਕਾਲਜ ਕਾਂਗੜਾ, ਦੂਨ ਵੈਲੀ ਸਕੂਲ ਨਾਲਾਗੜ੍ਹ, ਰੇਨਬੋਅ ਇੰਟਰਨੈਸ਼ਨਲ ਸਕੂਲ ਨਗਰੋਟਾ ਬਗਵਾਂ ਅਤੇ ਪੁਰੀ ਐੱਸ ਐੱਨ ਏਜੰਸੀਜ਼ ਦਾ ਸਨਮਾਨ ਕੀਤਾ ਗਿਆ।

