‘ਕਲਾਕਾਰ ਸੰਗਮ’ ਦਾ ਸੂਬਾਈ ਸਮਾਗਮ ਹੁਣ 16 ਨੂੰ
ਕੌਮਾਂਤਰੀ ‘ਕਲਾਕਾਰ ਸੰਗਮ’ ਬਰਨਾਲਾ ਅਤੇ ਅਦਾਰਾ ‘ਕਲਾਕਾਰ ਸਾਹਿਤਕ’ ਵੱਲੋਂ ‘ਪੰਜਾਬੀ ਸਾਹਿਤ ਸਭਾ’ ਤੇ ‘ਮਾਲਵਾ ਸਾਹਿਤ ਸਭਾ’ ਦੇ ਸਹਿਯੋਗ ਨਾਲ 76ਵਾਂ ਸੂਬਾ ਪੱਧਰੀ ਸਨਮਾਨ ਵੰਡ ਸਮਾਗਮ ਹੁਣ 16 ਨਵੰਬਰ ਨੂੰ ਪੱਤੀ ਰੋਡ ਕਲਾਕਾਰ ਭਵਨ ਬਰਨਾਲਾ ’ਚ ਹੋਵੇਗਾ। ਸੰਸਥਾ ਦੇ ਪ੍ਰੈੱਸ ਸਕੱਤਰ...
Advertisement
ਕੌਮਾਂਤਰੀ ‘ਕਲਾਕਾਰ ਸੰਗਮ’ ਬਰਨਾਲਾ ਅਤੇ ਅਦਾਰਾ ‘ਕਲਾਕਾਰ ਸਾਹਿਤਕ’ ਵੱਲੋਂ ‘ਪੰਜਾਬੀ ਸਾਹਿਤ ਸਭਾ’ ਤੇ ‘ਮਾਲਵਾ ਸਾਹਿਤ ਸਭਾ’ ਦੇ ਸਹਿਯੋਗ ਨਾਲ 76ਵਾਂ ਸੂਬਾ ਪੱਧਰੀ ਸਨਮਾਨ ਵੰਡ ਸਮਾਗਮ ਹੁਣ 16 ਨਵੰਬਰ ਨੂੰ ਪੱਤੀ ਰੋਡ ਕਲਾਕਾਰ ਭਵਨ ਬਰਨਾਲਾ ’ਚ ਹੋਵੇਗਾ। ਸੰਸਥਾ ਦੇ ਪ੍ਰੈੱਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਪਹਿਲਾਂ ਇਹ ਸਮਾਗਮ ਦੋ ਨਵੰਬਰ ਨੂੰ ਹੋਣਾ ਸੀ। ਇਸ ਸਮਾਗਮ ਦੌਰਾਨ ਸ਼ਾਇਰਾ ਗੁਰਚਰਨ ਕੌਰ ਕੋਚਰ ਨੂੰ 22ਵਾਂ ਤੇ ਲੇਖਕ ਜਸਬੀਰ ਭੁੱਲਰ ਨੂੰ 23ਵਾਂ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਕਲਾਕਾਰ ਸਾਹਿਤਕ ਪੁਰਸਕਾਰ ਦਿੱਤਾ ਜਾਵੇਗਾ। ਲੇਖਿਕਾ ਤੇ ਚਿੰਤਕ ਅਰਵਿੰਦਰ ਕੌਰ ਕਾਕੜਾ ਨੂੰ 18ਵਾਂ ਤੇ ਪ੍ਰੋ (ਡਾ.) ਕੇ ਕੇ ਰੱਤੂ ਨੂੰ 19ਵਾਂ ਭਾਈ ਘਨ੍ਹੱਈਆ ਨਿਸ਼ਕਾਮ ਸੇਵਾ ਸਨਮਾਨ ਦਿੱਤਾ ਜਾਵੇਗਾ।
Advertisement
Advertisement
×

